DECEMBER 9, 2022
post

Jasbeer Singh

(Chief Editor)

Latest update

ਕਣਕ ਦੀਆਂ ਬੋਰੀਆਂ 'ਤੇ ਪਾਣੀ ਛਿੜਕਣ ਦੀ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਚੱਲ ਵੀਡੀਓ ਨਿਰ ਅਧਾਰ : ਅਤਿੰਦਰ ਕੌਰ

post-img

ਮਾਲੇਰਕੋਟਲਾ  04 ਮਾਰਚ :

           ਅੱਜ ਮਲੇਰਕੋਟਲਾ  ਵਿਖੇ ਕਣਕ ਦੀਆਂ ਬੋਰੀਆਂ 'ਤੇ ਪਾਣੀ ਛਿੜਕਣ ਦੀ ਵੀਡੀਓ  ਜੋ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ। ਉਹ ਨਿਰ ਅਧਾਰ ਹੈ ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਫ਼ਸਰ ਸ੍ਰੀਮਤੀ ਅਤਿੰਦਰ ਕੌਰ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਵੀਡਿਓ ਗੁਦਾਮ ਪਨਗ੍ਰੇਨ ਨਾਲ ਸਬੰਧਤ ਐਮ./ਐਸ  ਏ.ਜੀ. ਓਪਨ ਪਲੈਨਥ  ਮਾਲੇਰਕੋਟਲਾ ਦੀ ਕਿਸੇ ਸਰਾਰਤੀ ਅਨਸਰ ਵਲੋਂ ਅਣਅਧਿਕਾਰਤ ਤਰੀਕੇ ਨਾਲ ਬਣਾਈ ਗਈ ਹੈ ਅਤੇ ਸੋਸਲ ਮੀਡੀਆਂ ਤੇ ਪੋਸਟ ਕੀਤੀ ਗਈ ਹੈ।  ਜਿਸ ਸਬੰਧੀ ਸਪਸਟ ਕੀਤਾ ਕਿ ਉਕਤ ਗੋਦਾਮ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਸਾਂਬ ਸੰਭਾਲ ਲਈ ਪੰਦਰਵਾੜਾ ਅਧੀਨ ਮੈਲਾਥੀਨ ਦੀ ਸਪਰੇ ਕੀਤੀ ਜਾ ਰਹੀ ਸੀ 

Related Post