DECEMBER 9, 2022
post

Jasbeer Singh

(Chief Editor)

Latest update

ਨਗਾਰਾ ਪਾਰਟੀ ਬੰਬਰਸੀਆ ਗਰੁੱਪ ਦੇ ਕਲਾਕਾਰ ਮੇਲੀਆਂ ਦਾ ਕਰ ਰਹੈ ਨੇ ਮਨੋਰੰਜਨ

post-img

ਨਗਾਰਾ ਪਾਰਟੀ ਬੰਬਰਸੀਆ ਗਰੁੱਪ ਦੇ ਕਲਾਕਾਰ ਮੇਲੀਆਂ ਦਾ ਕਰ ਰਹੈ ਨੇ ਮਨੋਰੰਜਨ
-ਬ੍ਰਿਜ ਦੇ ਲੋਕ ਨਾਚ ਅਤੇ ਲੋਕ ਗੀਤਾਂ ਨੇ ਦਰਸ਼ਕਾਂ ਦਾ ਮਨ ਮੋਹਿਆ

ਪਟਿਆਲਾ, 4 ਮਾਰਚ:ਜੀਵਨ ਸਿੰਘ
ਸ਼ੀਸ਼ ਮਹਿਲ ਪਟਿਆਲਾ ਦੇ ਵਹਿੜੇ 'ਚ ਸਜੇ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਵੱਖ ਵੱਖ ਰਾਜਾਂ ਦੇ ਕਲਾਕਾਰ ਆਪਣੀ ਮਿੱਟੀ ਦੀ ਮਹਿਕ ਨਾਲ ਜੁੜੇ ਲੋਕ ਨਾਚ ਪੇਸ਼ ਕਰ ਮੇਲੀਆਂ ਨੂੰ ਮੋਹ ਰਹੇ ਹਨ। ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜਮਨਾ ਦਰਿਆ ਦੇ ਮੈਦਾਨਾਂ ਦਾ ਵਿਸ਼ੇਸ਼ ਲੋਕ ਨਾਚ ਬੰਬਰਸੀਆ ਦਰਸ਼ਕਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ। ਬ੍ਰਿਜ ਦੀ ਮਿੱਟੀ ਦਾ ਇਹ ਲੋਕ ਨਾਚ ਪਿੰਡ ਬੰਸਰੀ  ਜ਼ਿਲ੍ਹਾ ਪਲਵਲ ਦੇ ਧਰਮਵੀਰ ਦੀ ਨਗਾਰਾ ਪਾਰਟੀ ਬੰਬਰਸੀਆ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਸ ਗਰੁੱਪ 'ਚ 10 ਕਲਾਕਾਰ ਆਪਣੀਆਂ ਮਨਮੋਹਕ ਅਦਾਵਾਂ ਨਾਲ ਮੇਲੇ ਵਿਚ ਮਨੋਰੰਜਨ ਕਰ ਰਹੇ ਹਨ। ਗਰੁੱਪ ਲੀਡਰ ਧਰਮਵੀਰ ਨੇ ਦੱਸਿਆ ਕਿ ਇਹ ਲੋਕ ਨਾਚ ਕ੍ਰਿਸ਼ਨ ਭਗਵਾਨ ਦੀ ਉਸਤਤ ਵਿੱਚ ਨੱਚਿਆ ਜਾਂਦਾ ਹੈ ਅਤੇ ਉਹਨਾਂ ਦੀ ਉਸਤਤ ਦੇ ਗੀਤ ਗਾਏ ਜਾਂਦੇ ਹਨ। ਇਹ ਲੋਕ ਨਾਚ ਦਿੱਲੀ ਮਥੁਰਾ ਅਤੇ ਪਲਵਲ ਵਿਚ ਬਹੁਤ ਮਸ਼ਹੂਰ ਹੈ।

Related Post