DECEMBER 9, 2022
post

Jasbeer Singh

(Chief Editor)

Latest update

ਕਾਲਜ ਵਿਦਿਆਰਥੀਆਂ ਨੂੰ ਫ਼ੌਜ 'ਚ ਭਰਤੀ ਲਈ ਕੀਤਾ ਪ੍ਰੇਰਿਤ

post-img

ਕਾਲਜ ਵਿਦਿਆਰਥੀਆਂ ਨੂੰ ਫ਼ੌਜ 'ਚ ਭਰਤੀ ਲਈ ਕੀਤਾ ਪ੍ਰੇਰਿਤ
ਪਟਿਆਲਾ, 4 ਮਾਰਚ:ਜੀਵਨ ਸਿੰਘ
ਸਰਕਾਰੀ ਮਹਿੰਦਰਾ ਕਾਲਜ ਦੇ ਸੁਰੱਖਿਆ ਅਧਿਐਨ ਵਿਭਾਗ ਵੱਲੋਂ ਫ਼ੌਜੀ ਭਰਤੀ ਦਫ਼ਤਰ, ਪਟਿਆਲਾ ਦੇ ਸਹਿਯੋਗ ਨਾਲ ਫ਼ੌਜੀ ਭਰਤੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਲਜ ਦੇ 500 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਵਿਚ ਫ਼ੌਜ ਦੇ ਅਧਿਕਾਰੀ ਮੇਜਰ ਸੰਦੀਪ ਸ਼ਰਮਾ ਅਤੇ ਸੂਬੇਦਾਰ ਮੇਜਰ ਇਰੋਬੋਤ ਨੇ ਫ਼ੌਜ ਵਿਚ ਭਰਤੀ ਦੀ ਪ੍ਰਕਿਰਿਆ ਬਾਰੇ ਸੰਪੂਰਨ ਰੂਪ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫ਼ੌਜ ਦੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦੀ ਹੈ ਤੇ ਇਸ 'ਚ ਸਮੇਂ ਸਮੇਂ 'ਤੇ ਹੁੰਦੇ ਬਦਲਵਾਂ ਬਾਰੇ ਜਾਣਕਾਰੀ ਫੌਜ ਦੀ ਵੈਬਸਾਈਟ 'ਤੇ ਉਪਲਬਧ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਚੱਲ ਰਹੀ ਭਰਤੀ ਪ੍ਰੀਕਿਰਿਆ ਲਈ ਆਨ ਲਾਈਨ ਅਰਜੀਆਂ ਪ੍ਰਾਪਤ ਕੀਤੀ ਜਾ ਰਹੀਆਂ ਤੇ ਇਸ ਵਾਰ ਫਿਜ਼ੀਕਲ ਟੈਸਟ ਤੋਂ ਪਹਿਲਾਂ ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ।
ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਸੁਵੀਰ ਸਿੰਘ ਅਤੇ ਪ੍ਰੋ. ਜਗਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੇ ਪ੍ਰੋ. ਰਚਨਾ ਭਾਰਦਵਾਜ ਕੋਆਰਡੀਨੇਟਰ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਨੇ ਵਿਦਿਆਰਥੀਆਂ ਨੂੰ ਫ਼ੌਜ ਵਿਚ ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ। ਕਾਲਜ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਰੁਜ਼ਗਾਰ ਦੇ ਮੌਕਿਆਂ ਬਾਰੇ ਪ੍ਰੇਰਿਤ ਕੀਤਾ ਅਤੇ ਹੋਰ ਇਹੋ ਜਿਹੇ ਪ੍ਰੋਗਰਾਮ ਉਲੀਕਣ ਦੇ ਲਈ ਸਟਾਫ਼ ਨੂੰ ਉਤਸ਼ਾਹਿਤ ਕੀਤਾ। ਇਸ ਸਮਾਗਮ ਦਾ ਸੰਚਾਲਨ ਪ੍ਰੋ. ਪੁਨੀਤ ਨੇ ਕੀਤਾ ਅਤੇ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਤਰਨਜੀਤ ਸਿੰਘ, ਪ੍ਰੋ. ਰਵਨੀਤ ਕੌਰ, ਪ੍ਰੋ. ਪਵਨੀਤਪਾਲ ਕੌਰ, ਪ੍ਰੋ. ਮੁਹੰਮਦ ਸੁਹੇਲ, ਪ੍ਰੋ. ਰਣਦੀਪ ਸਿੰਘ, ਪ੍ਰੋ. ਵਿਲੀਅਮਜੀਤ ਸਿੰਘ ਵੀ ਮੌਜੂਦ ਸਨ।

Related Post