DECEMBER 9, 2022
post

Jasbeer Singh

(Chief Editor)

Latest update

ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸਨ ਆਫ ਇੰਡੀਆ ਵਲੋਂ ਨਸ ਿਆਂ ਵਿਰੁੱਧ ਕੀਤੇ ਜਾ ਰਹੇ ਜਾਗਰੂਕ

post-img

ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸਨ ਆਫ ਇੰਡੀਆ ਵਲੋਂ ਨਸ ਿਆਂ ਵਿਰੁੱਧ ਕੀਤੇ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਸਲਾਘਾਯੋਗ: ਆਈ ਜੀ ਮੁਖਵਿੰਦਰ ਸਿੰਘ ਛੀਨਾ

- ਡਰੱਗ ਫਰੀ ਫਾਊਂਡੇਸਨ ਕੈਲੀਫੋਰਨੀਆ ਅਮਰੀਕਾ ਦੇ ਨਾਲ ਨਸ ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਨ ਦਾ ਮਿਲਿਆ ਸੱਦਾ 

ਪਟਿਆਲਾ, 22 ਮਈ : ਪਟਿਆਲਾ ਜਿਲ੍ਹੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸਨ ਆਫ ਇੰਡੀਆ ਵਲੋਂ ਨਸਾ ਮੁਕਤ ਭਾਰਤ ਅਭਿਆਨ ਜੋ ਕਿ ਸਮਾਜਿਕ ਨਿਆਂ ਅਤੇ ਸੰਸਕਤੀਕਰਨ ਮੰਤਰਾਲਾ ਭਾਰਤ ਸਰਕਾਰ ਵਲੋਂ 272 ਜ ਿਲਿਆਂ ਵਿਚ ਸੁਰੂ ਕੀਤੀ ਹੋਈ ਹੈ, ਜਿਸ ਵਿਚ ਪਟਿਆਲਾ ਜਿਲਾ ਵੀ ਆਉਂਦਾ ਹੈ । ਇਸ ਤਹਿਤ ਹੁਣ ਤੱਕ 460 ਦੇ ਕਰੀਬ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ, ਰੈਲੀਆਂ, ਨੁੱਕੜ ਨਾਟਕਾਂ ਰਾਹੀਂ ਪਬਲਿਕ ਨੂੰ ਜਾਗਰੂਕ ਕੀਤਾ ਜਾ ਗਿਆ ਹੈ।  ਇਸ ਤਹਿਤ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸਨ ਆਫ ਇੰਡੀਆ ਦੇ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਕੰਮਾਂ ਨੂੰ ਵੇਖਦਿਆਂ ਡਰੱਗ ਫਰੀ ਫਾਊਂਡੇਸਨ ਕੈਲੀਫੋਰਨੀਆ ਅਮਰੀਕਾ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਨ ਲਈ ਮਾਨਤਾ ਦਿੱਤੀ ਗਈ ਹੈ। ਇਸ ਤਹਿਤ ਮਾਨਯੋਗ ਆਈਂ ਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਜੀ ਨਾਲ ਸਹੀਦ-ਏ- ਆਜਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਟੇਟ ਐਵਾਰਡੀ ਰੁਪਿੰਦਰ ਕੌਰ, ਮਨਪ੍ਰੀਤ ਕੌਰ ਜੱਸਲ, ਜਸਪਾਲ ਟਿੱਕਾ, ਰੁਦਰਪ੍ਰਤਾਪ ਸਿੰਘ, ਜਸਨਜੋਤ ਸਿੰਘ ਨੇ ਮੀਟਿੰਗ ਕੀਤੀ, ਇਸ ਮੌਕੇ ਆਈਂ ਜੀ ਪਟਿਆਲਾ ਰੇਜ ਸਰਦਾਰ ਮੁਖਵਿੰਦਰ ਸਿੰਘ ਛੀਨਾ ਜੀ ਨੇ ਪਟਿਆਲਾ ਜਿਲ੍ਹੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸਨ ਆਫ ਇੰਡੀਆ ਦੇ ਅਹੁੱਦੇਦਾਰਾ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਰੁਪਿੰਦਰ ਕੌਰ ਨੂੰ ਨਸ ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਨ ਲਈ ਅਤੇ ਅੰਤਰਰਾਸਟਰੀ ਡਰੱਗ ਫਰੀ ਫਾਊਂਡੇਸਨ ਕੈਲੀਫੋਰਨੀਆ ਅਮਰੀਕਾ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਚ ਕੰਮ ਕਰਨ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਨਸੇ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਸਮਾਨ ਹਨ, ਇਸ ਕਲੰਕ ਨੂੰ ਖਤਮ ਕਰਨ ਲਈ ਨੋਜਵਾਨਾਂ ਦਾ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ, ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਪਬਲਿਕ ਅੱਤਵਾਦ ਦੇ ਖਾਤਮੇ ਵਾਂਗ ਪੁਲਿਸ ਦਾ ਸਹਿਯੋਗ ਨਹੀਂ ਕਰਦੀ ਉਨ੍ਹਾਂ ਚਿਰ ਨਸ਼ੇ ਰੂਪੀ ਅੱਤਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਚਿਰ ਪਬਲਿਕ ਅੱਗੇ ਨਹੀਂ ਆਉਂਦੀ, ਉਹਨਾਂ ਕਿਹਾ ਕਿ ਨਸਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ, ਇਸ ਲਈ ਆਉ ਆਪਾਂ ਸਾਰੇ ਨਸ ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਈਏ।   ਇਸ ਮੌਕੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਦੱਸਿਆ ਕਿ ਡਰੱਗ ਫਰੀ ਫਾਊਂਡੇਸਨ ਕੈਲੀਫੋਰਨੀਆ ਅਮਰੀਕਾ ਪੂਰੇ ਵਿਸਵ ਦੇ 145 ਦੇਸਾ ਵਿਚ ਨਸ ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰ ਰਹੀ ਹੈ ਅਤੇ ਪਬਲਿਕ ਨੂੰ ਸਮੂਚੇ ਵਿਸਵ ਵਿਚ ਚੱਲ ਰਹੇ ਨਸ ਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ ਿਆਂ ਤੋਂ ਬੱਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਅਤੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਪੰਜਾਬ ਵਿੱਚ ਇਸ ਅੰਤਰਰਾਸਟਰੀ   ਸੰਸਥਾ ਨਾਲ ਮਿਲਕੇ ਨਸ ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰੇਗੀ।   

Related Post