DECEMBER 9, 2022
post

Jasbeer Singh

(Chief Editor)

Latest update

ਸਿਟੀ ਸੈਂਟਰ ਮਾਰਕੀਟ ਵਿਚ ਨਾਕ ਆਉਟ ਸੈਲੂਨ ਇੰਡੀਆ ਦੇ ਏ.ਸੀ. ਦੀਆਂ ਪਾਇਪਾਂ ਇੱਕ ਹਫਤੇ ਵਿਚ ਦੋ ਵਾਰ ਚੋਰੀ

post-img

ਸਿਟੀ ਸੈਂਟਰ ਮਾਰਕੀਟ ਵਿਚ ਨਾਕ ਆਉਟ ਸੈਲੂਨ ਇੰਡੀਆ ਦੇ ਏ.ਸੀ. ਦੀਆਂ ਪਾਇਪਾਂ ਇੱਕ ਹਫਤੇ ਵਿਚ ਦੋ ਵਾਰ ਚੋਰੀ

-ਇਲਾਕੇ ਵਿਚ ਪੀ.ਸੀ.ਆਰ ਦੀ ਗਸ਼ਤ ਵਧਾਈ ਜਾਵੇ: ਬੀ.ਡੀ ਗੁਪਤਾ

ਪਟਿਆਲਾ, 22 ਮਈ : ਸ਼ਹਿਰ ਦਾ ਦਿਲ ਮੰਨੀ ਜਾਣ ਸਿਟੀ ਮਾਰਕੀਟ ਵਿਚ ਚੋਰਾਂ ਨੇ ਨਾਕ ਆਉਟ ਇੰਡੀਆ ਸੈਲੂਨ ਇੰਡੀਆ ਦੇ ਏ.ਸੀ.ਦੀਆਂ ਪਾਈਪਾਂ ਇੱਕ ਹਫਤੇ ਵਿਚ ਦੋ ਵਾਰ ਚੋਰੀ ਕਰ ਲਈਆਂ ਹਨ। ਜਿਸ ਨੂੰ ਲੈ ਕੇ ਨਾਕ ਆਉਟ ਇੰਡੀਆ ਅਤੇ ਆਸ ਪਾਸ ਦੇ ਦੁਕਾਨਦਾਰਾਂ ਦੀ ਚਿੰਤਾ ਵਧ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਨਾਮ ਆਉਟ ਸੈਲੂਨ ਇੰਡੀਆ ਦੇ ਮਾਲਕ ਸ੍ਰੀ ਬੀ.ਡੀ. ਗੁਪਤਾ ਨੇ ਦੱਸਿਆ ਕਿ ਇਥੇ ਲਗਤਾਰ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਉਹ ਇਥੇ ਪੀ.ਸੀ.ਆਰ ਦੀ ਗਸ਼ਤ ਵਧਾਉਣ ਅਤੇ ਜਿਹੜੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਕੀਤੀ ਗਈ ਹੈ, ਉਸ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਸਿਟੀ ਸੈਂਟਰ ਮਾਰਕੀਟ ਵਿਚ ਦੇ ਟਾਪ ਫਲੋਰ ’ਤੇ ਲੱਗੀਆਂ ਪਾਣੀ ਦੀਆਂ ਪਾਈਪਾਂ ਵੀ ਅਕਸਰ ਕੱਟ ਲਈਆਂ ਜਾਂਦੀਆਂ ਹਨ। ਜਿਸ ਨਾਲ ਸਾਰਾ ਪਾਣੀ ਲੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਸ਼ਹਿਰ ਦੇ ਸੈਂਟਰ ਵਿਚ ਸਥਿਤ ਮਾਰਕੀਟ ਦੀ ਇਹ ਹਾਲਤ ਹੈ ਤਾਂ ਫੇਰ ਬਾਹਰ ਸਥਿਤ ਮਾਰਕੀਟਾਂ ਕੀ ਸੁਰੱਖਿਆ ਹੋਵੇਗੀ।    

Related Post