DECEMBER 9, 2022
post

Jasbeer Singh

(Chief Editor)

Latest update

ਭਗਵਾਨ ਦਾਸ ਜੁਨੇਜਾ ਨੇ ਨਤਮਸਤਕ ਹੋ ਕੇ ਲਿਆ ਭਗਵਾਨ ਹਨੂੰਮਾਨ ਜੀ ਦਾ ਅਸ਼ੀਰਵਾਦ

post-img

ਭਗਵਾਨ ਦਾਸ ਜੁਨੇਜਾ ਨੇ ਨਤਮਸਤਕ ਹੋ ਕੇ ਲਿਆ ਭਗਵਾਨ ਹਨੂੰਮਾਨ ਜੀ ਦਾ ਅਸ਼ੀਰਵਾਦ

ਪਟਿਆਲਾ, 22 ਮਈ : ਯੰਗ ਸਟਾਰ ਵੈਲਫੇਅਰ ਕਲੱਬ ਵਲੋਂ ਕਰਵਾਏ ਗਏ 13ਵੇਂ ਵਿਸ਼ਾਲ ਸ੍ਰੀ ਹਨੂੰਮਾਨ ਜੀ (ਸ੍ਰੀ ਸਾਲਾਸਰ ਬਾਲਾ ਜੀ) ਦੇ ਜਗਰਾਤੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਅਤੇ ਗਰੀਨਮੈਨ ਸ੍ਰੀ ਭਗਵਾਨਦਾਸ ਜੁਨੇਜਾ ਨੇ ਬਤੌਰ ਵਿਸ਼ੇਸ ਮਹਿਮਾਨ ਆਪਣੀ ਹਾਜ਼ਰੀ ਲਗਵਾਈ ਅਤੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਆਸੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਲੱਬ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਇਸ ਕਲੱਬ ਵਲੋਂ ਜਿਥੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕੀਤਾ ਜਾ ਰਿਹਾ ਹੈ, ਉਥੇ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਇਸ ਤਰ੍ਹਾਂ ਜਗਰਾਤਾ ਕਰਕੇ ਇਸ ਪੱਧਰ ’ਤੇ ਲੋਕਾਂ ਨੂੰ ਧਰਮ ਨਾਲ ਜੋੜਨਾ ਅਤੇ ਬਾਲਾ ਜੀ ਦਾ ਗੁਣਗਾਨ ਕਰਨਾ ਆਪਣੇ ਆਪ ਵਿਚ ਇਕ ਵੱਡਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਸਾਰਤ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਧਰਮ ਨਾਲ ਵੀ ਜੋੜ ਕੇ ਰੱਖਣਾ ਚਾਹੀਦਾ ਹੈ।   

Related Post