DECEMBER 9, 2022
post

Jasbeer Singh

(Chief Editor)

Latest update

ਮੰਗਲਵਾਰ ਦਾ ਪਾਠ ਬਾਬਾ ਰਾਮਦੇਵ ਮੰਦਿਰ ਏ.ਸੀ ਮਾਰਕਿਟ ਪਾਰਕਿੰਗ ਦੇ ਪਿਛੇ ਵਾਲੀ ਰੋਡ ਤੇ ਹੋਵੇਗਾ : ਵਰੁਣ ਜਿੰਦਲ, ਸੁਸੀਲ

post-img

 ਮੰਗਲਵਾਰ ਦਾ ਪਾਠ ਬਾਬਾ ਰਾਮਦੇਵ ਮੰਦਿਰ ਏ.ਸੀ ਮਾਰਕਿਟ ਪਾਰਕਿੰਗ ਦੇ ਪਿਛੇ ਵਾਲੀ ਰੋਡ ਤੇ ਹੋਵੇਗਾ : ਵਰੁਣ ਜਿੰਦਲ, ਸੁਸੀਲ ਨਈਅਰ

ਪਟਿਆਲਾ, 22 ਮਈ : ਧਰਮ ਜਾਗਰਣ ਮੰਚ ਪਟਿਆਲਾ ਤੇ ਸ੍ਰੀ ਰਾਮ ਸੈਨਾ ਤੇ ਸਮੂਹ ਰਾਮ ਭਗਤਾਂ ਵੱਲੋਂ ਚਲਾਏ ਗਏ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਹਫਤਾਵਾਰ ਪਾਠ ਆਪਣੇ 60ਵੇਂ ਹਫਤੇ ਵਿਚ ਪਹੁੰਚ ਚੁੱਕਿਆ ਹੈ ਇਸ ਮੁਹਿੰਮ ਦਾ ਕੇਵਲ ਇੱਕ ਹੀ ਉਦੇਸ ਹੈ ਕਿ ਘਰ ਘਰ ਤੱਕ ਸਨਾਤਨ ਧਰਮ ਦਾ ਪ੍ਰਚਾਰ ਤੇ ਹਰ ਮੰਗਲਵਾਰ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਭਾਰਤ ਦੇ ਹਰੇਕ ਮੰਦਿਰਾਂ ਵਿਚ ਹੋਵੇ। ਮੰਦਿਰ ਦੇ ਵਿਚ ਪਿਛਲੇ 59 ਹਫਤਿਆਂ ਤੋਂ ਵੱਖ-ਵੱਖ ਮੰਦਿਰਾਂ ਦੇ ਵਿਚ ਜਾ ਕੇ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਸਾਮ 5:55 ਤੋਂ ਲੈ ਕੇ 6:15 ਤੱਕ ਕੀਤਾ ਜਾਂਦਾ ਹੈ ਇਹ ਸਿਰਫ 15 ਮਿੰਟ ਲਈ ਕੀਤਾ ਜਾਂਦਾ ਹੈ ਜਿਸ ਵਿਚ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ 2 ਵਾਰ ਕੀਤਾ ਜਾਂਦਾ ਹੇ। ਇਸ ਮੁਹਿੰਮ ਦੇ ਨਾਲ ਸਹਿਰ ਦੇ ਨੌਜਵਾਨ ਵੱਡੀ ਗਿਣਤੀ ਵਿਚ ਜੁੜੇ ਹੋਏ ਹਨ।ਇਸ ਮੁਹਿੰਮ ਨਾਲ ਲਗਪਗ 20 ਤੋਂ 25 ਵੱਖ-ਵੱਖ ਮੰਦਿਰ ਜੁੜੇ ਹੋਏ ਹਨ। ਜਿਥੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਸੁਰੂ ਹੋ ਚੁੱਕਿਆ ਹੈ ਪਟਿਆਲਾ ਤੋਂ ਬਾਹਰ ਵੀ ਇਸ ਮੁਹਿੰਮ ਦੇ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਪਟਿਆਲਾ ਤੇ ਪੰਜਾਬ ਭਰ ਵਿਚੋਂ ਕਈ ਮੰਦਿਰਾਂ ਵਿਚ ਸਾਡੀਆਂ ਟੀਮਾਂ ਵੱਲੋਂ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਸੁਰੂ ਹੋ ਚੁੱਕਿਆ ਹੈ ਇਸ ਕਾਰਜ ਨੂੰ ਅੱਗੇ ਵੱਧਾਉਣ ਲਈ ਵਰੂਣ ਜਿੰਦਲ, ਮਹੇਸ ਕਨੌਜੀਆ, ਸੁਸੀਲ ਨਈਅਰ, ਅਮਰਦੀਪ ਭਾਟੀਆ, ਜਤਿਨ, ਰਾਜ ਜੋਸੀ, ਲੁਕੇਸ ਸਰਮਾ, ਦਕਸ ਰਾਜਪੂਤ, ਚਿਰਾਗ ਸਿੰਗਲਾ, ਰਾਜ ਕੁਮਾਰ, ਰਜਿੰਦਰ ਸਿੰਘ, ਵਿਨੋਜ ਜੀ, ਸੁਸੀਲ ਸਰਮਾ, ਜੈ ਬੱਤਰਾ, ਆਸੂ ਸੇਠ, ਪਿਊਸ ਗੁਪਤਾ, ਸੰਦੀਪ ਸਰਮਾ, ਵਿਸਾਲ ਗੁਪਤਾ ਬੱਬੂ, ਅਮਨ ਸਰਮਾ, ਹੈਰੀ ਸਰਮਾ, ਲਲਿਤ ਕਪੂਰ, ਪੰਕਜ ਕੁਮਾਰ, ਹਿਤੇਸ ਸੇਠ, ਨਵੀਨ, ਚਾਰਲੀ ਖੰਨਾ, ਬੇਟੀ ਯਾਸਿਕਾ ਤੇ ਸਮੂਹ ਰਾਮ ਭਗਤ ਅੱਗੇ ਆ ਕੇ ਕਾਰਜ ਕਰ ਰਹੇ ਹਨ ਸਾਰੇ ਪਟਿਆਲਾ ਦੀਆਂ ਧਾਰਮਿਕ ਸੰਸਥਾਵਾਂ ਤੇ ਮੰਦਿਰਾਂ ਦੀ ਦੇਖ ਰੇਖ ਕਰ ਰਹੀਆਂ ਸੰਸਥਾਵਾਂ ਨੂੰ ਸਾਡੀ ਅਪੀਲ ਹੈ ਕਿ ਆਪਣੇ ਮੰਦਰ ਵਿਚ ਹਨੂੰਮਾਨ ਚਾਲੀਸਾ ਸਾਡੇ ਵੱਲੋਂ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹਨ।   

Related Post