DECEMBER 9, 2022
post

Jasbeer Singh

(Chief Editor)

Crime

ਆਪਣੀ ਭੈਣ ’ਤੇ ਗਲਤ ਕੁਮੈਂਟ ਕਰਨ ਤੋਂ ਰੋਕਿਆ ਤਾਂ ਘੇਰ ਕੀਤੀ ਕੁੱਟਮਾਰ, ਸੱਤ ਦੇ ਖਿਲਾਫ ਕੇਸ ਦਰਜ

post-img

ਆਪਣੀ ਭੈਣ ’ਤੇ ਗਲਤ ਕੁਮੈਂਟ ਕਰਨ ਤੋਂ ਰੋਕਿਆ ਤਾਂ ਘੇਰ ਕੀਤੀ ਕੁੱਟਮਾਰ, ਸੱਤ ਦੇ ਖਿਲਾਫ ਕੇਸ ਦਰਜ

ਪਟਿਆਲਾ, 22 ਮਈ : ਆਪਣੀ ਭੈਣ ਗਲਤ ਕੁਮੈਂਟ ਕਰਨ ਤੋਂ ਰੋਕਿਆ ਤਾਂ ਭਰਾ ਦੀ ਘੇਰ ਕੇ ਕੁੱਟਮਾਰ ਕਰ ਦਿੱਤੀ। ਇਸ ਮਾਮਲੇ ਵਿਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਸੱਤ ਵਿਅਕਤੀਆਂ ਦੇ ਖਿਲਾਫ 325, 323, 341, 506 ਅਤੇ 149 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਜਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿਚ ਪਰਮਵੀਰ ਸੰਧੂ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਆਲਮਪੁਰ, ਮਨਵੀਰ ਸਿੰਘ ਪੁੱਤਰ ਸਰਬਜੀਤ ਸਿੰਘ, ਗੁਰਪਿੰਦਰ ਸਿੰਘ ਪੁੱਤਰ ਮਨਵੀਰ ਸਿੰਘ, ਗਗਨਜੋਤ ਸਿੰਘ ਪੁੱਤਰ ਗੁਰਮੀਤ ਸਿੰਘ, ਹੁਸਨਪ੍ਰੀਤ ਸਿੰਘ, ਜਸਨਪ੍ਰੀਤ ਸਿੰਘਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੋਲੀ ਥਾਣਾ ਸਦਰ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ਵਿਚ ਪਿਉਸ਼ ਮਾਰਕੰਡੇ ਪੁੱਤਰ ਦਿਨੇਸ਼ ਸ਼ਰਮਾ ਵਾਸ ਪਿੰਡ ਦੋਣ ਕਲਾਂ ਥਾਣਾ ਸਦਰ ਪਟਿਆਲਾ ਨੇ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਪਿੰਡ ਕੋਲੀ ਤੋਂ ਪੇਪਰ ਦੇ ਕੇ ਆ ਰਹੀ ਸੀ ਤਾਂ ਉਕਤ ਵਿਅਕਤੀ ਉਸ ਨੂੰ ਗਲਤ ਕੁਮੈਂਟ ਕਰ ਰਹੇ ਸਨ। ਉਸ ਦੀ ਭੈਣ ਨੇ ਸਿਕਾਇਤਕਰਤਾ ਨੂੰ ਫੋਨ ਕਰਕੇ ਬੁਲਾ ਲਿਆ, ਤਾਂ ਸਿਕਾਇਤਕਰਤਾ ਆਪਣੇ ਦੋਸਤ ਰਾਘਵ ਨਾਲ ਮੌਕੇ ‘ਤੇ ਪਹੁੰਚ ਗਿਆ। ਜਦੋਂ ਸਿਕਾਇਤਕਰਤਾ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਸਿਕਾਇਤਕਰਤਾ ਆਪਣੀ ਭੈਣ ਅਤੇ ਦੋਸਤ ਨਾਲ ਮੋਟਰਸਾਇਕਲ ’ਤੇ ਜਸਦੇਵ ਸਿੰਘ ਸੰਧੂ ਕਾਲਜ ਦੇ ਕੋਲ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post