DECEMBER 9, 2022
post

Jasbeer Singh

(Chief Editor)

World

ਹਿੰਦੂ ਧਾਰਮਿਕ ਸਥਾਨਾ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਿੰਦੂ ਸ਼ੰਗਠਨ

post-img

ਹਿੰਦੂ ਧਾਰਮਿਕ ਸਥਾਨਾ ਦੀ ਬੇਅਦਬੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਹਿੰਦੂ ਸ਼ੰਗਠਨ

-ਹਿੰਦੂ ਸੰਗਠਨਾਂ ਵਲੋਂ ਪਿੰਡ ਲੰਗ ਵਿਖੇ ਹੋਈ ਬੇਅਦਬੀ ਸਬੰਧੀ ਜਤਾਇਆ ਗਿਆ ਰੋਸ

ਪਟਿਆਲਾ, 23 ਮਈ : ਪਿਛਲੇ ਦਿਨ ਵਿੱਚ ਪਿੰਡ ਲੰਗ ਵਿਖੇ ਗੁੱਗਾ ਮਾੜੀ ਅਤੇ ਉਥੇ ਸਥਿਤ ਸ਼ਿਵਲਿੰਗ ਦੀ ਹੋਈ ਬੇਅਦਬੀ ਸਬੰਧੀ ਅੱਜ ਪਿੰਡ ਲੰਗ ਵਿਖੇ ਉੱਘੀਆ ਹਿੰਦੂ ਸੰਸਥਾਵਾਂ ਪਹੁੰਚੀਆਂ। ਜਿਸ ਵਲੋਂ ਪਿੰਡ ਦੇ ਸਨਾਤਨੀਆਂ ਦਾ ਰੋਸ ਸੁਣਿਆ ਗਿਆ ਅਤੇ ਮੌਕੇ ਤੇ ਜਾ ਕੇ ਜਾਇਜਾ ਲਿਆ ਗਿਆ।ਇਸ ਸਮੇਂ ਸ਼ਿਵਸੈਨਾ ਹਿੰਦੂਸਤਾਨ ਰਾਸ਼ਟਰੀ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ, ਹਿੰਦੁ ਤੱਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ, ਸਾਬਕਾ ਡੀ.ਐਸ.ਪੀ. ਰਾਜਿੰਦਰ ਸਿੰਘ ਆਨੰਦ, ਹਿੰਦੂ ਸੁਰੱਖਿਆ ਸੰਮਤੀ ਭਾਰਤ ਦੇ ਪ੍ਰਧਾਨ ਰਾਜੇਸ਼ ਕੇਹਰ, ਰਾਜੀਵ ਬੱਬਰ ਰਾਸ਼ਟਰੀ ਪ੍ਰਚਾਰਕ ਸ਼ਿਵਸੈਨਾ, ਸੰਜੀਵ ਬੱਬਲਾ ਰਾਸ਼ਟਰੀ ਗਊ ਸੇਵਾ ਦਲ ਪ੍ਰਧਾਨ ਨੇ ਇਸ ਬੇਅਦਬੀ ਸਬੰਧੀ ਪਿੰਡ ਲੰਗ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਰੋਸ ਜਾਹਿਰ ਕੀਤਾ ਗਿਆ ਅਤੇ ਪਿੰਡ ਲੰਗ ਦੀ ਪੰਚਾਇਤ ਵਲੋਂ ਕੀਤੀ ਕਾਰਵਾਈ ਤੇ ਤਸੱਲੀ ਪ੍ਰਗਟਾਈ ਗਈ।  ਹਿੰਦੂ ਨੁਮਾਇੰਦਿਆ ਵਲੋਂ ਕਿਹਾ ਗਿਆ ਕਿ ਸਨਾਤਨ ਦੇ ਕਿਸੇ ਵੀ ਮੰਦਿਰ, ਸੰਸਥਾ ਜਾ ਪੁਰਾਤਨ ਇਤਿਹਾਸ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਜਿਲਾ ਪ੍ਰਸ਼ਾਸ਼ਨ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਜੋ ਸਮਾਜ ਦਾ ਮਾਹੌਲ ਖਰਾਬ ਕਰ ਰਹੇ ਹਨ, ਇਨ੍ਹਾਂ ਤੇ ਨਕੇਲ ਕਸਣੀ ਚਾਹੀਦੀ ਹੈ। ਇਸ ਮੌਕੇ ਮਨੀ ਬਾਬਾ, ਬੀਰੂ, ਭਗਵਾਨ ਦਾਸ ਮਹਿਤਾ, ਬਿਨਤੀ ਗਿਰੀ ਰਾਸ਼ਟਰੀ ਪ੍ਰਚਾਰਕ ਹਿੰਦੂ ਸੰਮਤੀ, ਬੁੱਗਾ ਘੁੰਮਣਾ, ਗੁਰਪ੍ਰੀਤ ਗੋਲਡੀ, ਸਾਹਿਬ ਸਨੌਰ ਤੋਂ ਇਲਾਵਾ ਹਿੰਦੂ ਤਖਤ ਮੁੱਖੀ ਦੇ ਓ.ਐਸ.ਡੀ. ਭੁਪਿੰਦਰ ਦਾਦਾ ਤੋਂ ਇਲਾਵਾ ਪਿੰਡ ਲੰਗ ਦੇ ਸੈਂਕੜੇ ਵਸਨੀਕ ਹਾਜਰ ਸਨ।    

Related Post