DECEMBER 9, 2022
post

Jasbeer Singh

(Chief Editor)

Latest update

ਕਾਂਗਰਸੀ ਆਗੂ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਬੱਸ ਸ੍ਰੀ ਵੈਸ਼ਨੂੰ ਮਾਂ ਦੇ ਦਰਸ਼ਨਾ ਲਈ ਹੋਈ ਰਵਾਨਾ

post-img

ਕਾਂਗਰਸੀ ਆਗੂ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਬੱਸ ਸ੍ਰੀ ਵੈਸ਼ਨੂੰ ਮਾਂ ਦੇ ਦਰਸ਼ਨਾ ਲਈ ਹੋਈ ਰਵਾਨਾ

-ਹਿੰਦੂ ਤਖਤ ਦੇ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ ਨੇ ਕੀਤਾ ਬੱਸ ਨੂੰ ਰਵਾਨਾ

ਪਟਿਆਲਾ, 23 ਮਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੰਦੀਪ ਸਿੰਗਲਾ ਦੀ ਅਗਵਾਈ ਹੇਠ ਇੱਕ ਬੱਸ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨਾ ਲਈ ਬਾਰਾਂਦਰੀ ਤੋਂ ਰਵਾਨਾ ਹੋਈ। ਜਿਸ ਨੂੰ ਹਿੰਦੂ ਤਖਤ ਦੇ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਅਤੇ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ ਨੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਪ੍ਰਚਾਰ ਦੇ ਲਈ ਅਜਿਹੀਆਂ ਯਾਤਰਾਵਾਂ ਕਰਨਾ ਬੜਾ ਸ਼ੁਭ ਕੰਮ ਹੈ। ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਜਿਥੇ ਮਾਂ ਵੈਸ਼ਨੂੰ ਜੀ ਦਾ ਆਸ਼ੀਰਵਾਦ ਮਿਲਦਾ ਹੈ, ਉਥੇ ਸਾਡੇ ਨੌਜਵਾਨ ਵਰਗ ਧਰਮ ਨਾਲ ਵੀ ਜੁੜਦਾ ਹੈ। ਉਨ੍ਹਾਂ ਸੰਦੀਪ ਸਿੰਗਲਾ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਕਾਂਗਰਸੀ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਇਹ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਹੈ ਕਿ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ। ਇਹ ਸਾਰਾ ਕੁਝ ਮਾਤਾ ਰਾਣੀ ਆਪ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਮਾਤਾ ਭਗਵਤੀ ਨੇ ਉਨ੍ਹਾਂ ਨੂੰ ਦਰਸ਼ਨ ਕਰਨ ਲਈ ਬੁਲਾਇਆ ਹੈ ਅਤੇ ਉਸ ਦੀ ਅਪਾਰ �ਿਪਾ ਸਦਕਾ ਹੀ ਇਸ ਸਭ ਸੰਭਵ ਹੋ ਸਕਿਆ ਹੈ। ਇਸ ਮੌਕੇ ਸਾਬਕਾ ਚੇਅਰਮੈਨ ਸੰਤੋਖ ਸਿੰਘ, ਅਨਿਲ ਮਹਿਤਾ, ਸ੍ਰੀ ਕਾਲੀ ਮਾਤਾ ਮੰਦਰ ਸਲਾਹਕਾਰ ਕਮੇਟੀ ਦੇ ਮੈਂਬਰ ਸੰਦੀਪ ਬੰਧੂ, ਵਿਕਾਸ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਰ ਸਨ।   

Related Post