DECEMBER 9, 2022
post

Jasbeer Singh

(Chief Editor)

Latest update

ਪਿੰਡ ਕੱਲੇਮਾਜਰਾ ਵਿਖੇ ਭਗਵਾਨ ਵਾਲਮੀਕਿ ਜੀ ਦਾ ਮੰਦਰ ਜ਼ਰੂਰ ਬਣਾਇਆ ਜਾਵੇਗਾ : ਜਥੇ. ਕਰਮ ਸਿੰਘ

post-img

ਪਿੰਡ ਕੱਲੇਮਾਜਰਾ ਵਿਖੇ ਭਗਵਾਨ ਵਾਲਮੀਕਿ ਜੀ ਦਾ ਮੰਦਰ ਜ਼ਰੂਰ ਬਣਾਇਆ ਜਾਵੇਗਾ : ਜਥੇ. ਕਰਮ ਸਿੰਘ

ਪਟਿਆਲਾ, 23 ਮਈ -ਪਿੰਡ ਕੱਲੇਮਾਜਾਰਾ ਨਿਵਾਸੀ ਜਥੇਦਾਰ ਕਰਮ ਸਿੰਘ ਨੇ ਭਗਵਾਨ ਵਾਲਮੀਕਿ ਜੀ ਦਾ ਮੰਦਰ ਬਣਾਉਣ ਲਈ ਸਵਾ ਵਿਸਵਾ ਥਾਂ ਦਾਨ ਦਿੱਤੀ ਸੀ ਪਰ ਉਥੇ ਕੁੱਝ ਵਿਅਕਤੀਆਂ ਵਲੋਂ ਮੰਦਰ ਬਣਾਉਣ ਦੇ ਰਸਤੇ ’ਚ ਰੋੜੇ ਅਟਕਾਏ ਜਾ ਰਹੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਕਰਮ ਸਿੰਘ ਨੇ ਕਿਹਾ ਕਿ ਇਥੇ ਥਾਂ ਦੀ ਨਿਸ਼ਾਨਦੇਹੀ ਤੇ ਕਬਜੇ ਨੂੰ ਲੈ ਕੇ ਕਈ ਤਰ੍ਹਾਂ ਦੇ ਇਤਰਾਜ ਜਤਾਏ ਗਏ ਸਨ। ਇਸ ਮਾਮਲੇ ਵਿਚ ਕਈ ਕਾਨੂੰਨੀ ਲੜਾਈਆਂ ਵੀ ਲੜੀਆਂ ਗਈਆਂ ਜੋ ਕਿ ਉਨ੍ਹਾਂ ਦੇ ਹੱਕ ’ਚ ਰਹੀਆਂ ਤੇ ਹੁਣ ਉਹ ਆਪਣੇ ਵਲੋਂ ਦਿੱਤੀ ਜਗ੍ਹਾ ’ਤੇ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਮੰਦਰ ਹਰ ਹਾਲ ’ਚ ਬਣਾਉਣਗੇ।   

Related Post