DECEMBER 9, 2022
post

Jasbeer Singh

(Chief Editor)

World

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਫ਼ੱਜਲਪੁਰਾ ਦੇ ਵਿਦਿਆਰਥੀਆਂ ਨੂੰ

post-img

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਫ਼ੱਜਲਪੁਰਾ ਦੇ ਵਿਦਿਆਰਥੀਆਂ ਨੂੰ 

ਸੀਨੀਅਰ ਸਿਟੀਜਨ ਲੋਕ ਭਲਾਈ ਹਿਤ ਸੰਸਥਾ ਵੰਡੀ ਸਟੇਸ਼ਨਰੀ

ਪਟਿਆਲਾ, 23 ਮਈ -ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਫ਼ੱਜਲਪੁਰਾ ਵਿਚ ਬੱਚਿਆਂ ਨੂੰ  ਪੜ੍ਹਾਈ-ਲਿਖਾਈ ’ਚ ਜ਼ਰੂਰੀ ਸਮੱਗਰੀ ਕਾਪੀਆਂ, ਪੈਂਸਲਾਂ, ਰੱਬੜ, ਸ਼ਾਪਨਰ ਆਦਿ ਵਸਤਾਂ ਸੀਨੀਅਰ ਸਿਟੀਜਨ ਲੋਕ ਭਲਾਈ ਹਿਤ ਸੁਸਾਇਟੀ ਪਟਿਆਲਾ ਵਲੋਂ ਮੁਹੱਈਆ ਕਰਵਾਈਆਂ ਗਈਆਂ। ਉਕਤ ਸਕੂਲ ਵਿਚ ਵਿਦਿਆਰਥੀਆਂ ਨੂੰ ਸਮੱਗਰੀ ਦੀ ਵੰਡ ਕਰਨ ਮੌਕੇ ਸੁਸਾਇਟੀ ਅਹੁਦੇਦਾਰਾਂ ਤੋਂ ਇਲਾਵਾ ਸਕੂਲ ਅਧਿਆਪਕਾ ਵਰਿੰਦਰ ਸ਼ਰਮਾ, ਜਤਿੰਦਰ ਕੌਰ ਤੇ ਗੁਰਵਿੰਦਰ ਸਿੰਘ ਮੌਜੂਦ ਸਨ। 

ਸੀਨੀਅਰ ਸਿਟੀਜਨ ਲੋਕ ਭਲਾਈ ਹਿਤ ਸੰਸਥਾ ਵਲੋਂ ਸਕੂਲੀ ਵਿਦਿਆਰਥੀਆਂ ਲਈ ਕੀਤੇ ਗਏ ਸਟੇਸ਼ਨ ਵੰਡਣ ਦੇ ਉਪਰਾਲੇ ਦੀ ਸਕੂਲ ਮੈਨੇਜਮੈਂਟ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ, ਜਿਸ ’ਤੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਗੁਪਤਾ ਸਮੇਤ ਸਮੁੱਚੇ ਅਹੁਦੇਦਾਰਾਂ ਨੇ ਸਕੂਲ ਮੈਨੇਜਮੈਂਟ ਨੂੰ ਵਿਸ਼ਵਾਸ ਦੁਆਇਆ ਕਿ ਸਮਾਂ ਰਹਿੰਦੇ ਉਹ ਸਕੂਲੀ ਵਿਦਿਆਰਥੀਆਂ ਲਈ ਲੋਕ ਭਲਾਈ ਹਿਤ ਉਪਰਾਲੇ ਕਰਦੇ ਰਹਿਣਗੇ।  ਇਸ ਮੌਕੇ ਸੁਸਾਇਟੀ ਅਹੁਦੇਦਾਰਾਂ ਵਿਚ ਪ੍ਰਧਾਨ ਸੁਰਿੰਦਰ ਗੁਪਤਾ, ਜਨਰਲ ਸਕੱਤਰ ਸੁਨੀਲ ਕੁਮਾਰ ਵਧਵਾ, ਮੀਤ ਪ੍ਰਧਾਨ ਕੁਲਵੰਤ ਸਿੰਘ ਵਿਰਕ, ਜੁਆਇੰਟ ਸੈਕਟਰੀ ਰਾਜਿੰਦਰ ਕੁਮਾਰ, ਵਿੱਤ ਸਕੱਤਰ ਪੀ. ਐਸ. ਮਿੱਤਲ ਤੇ ਧਰਮਪਾਲ ਗੋਇਲ, ਐਮ. ਕੇ. ਬਾਤਿਸ਼, ਇੰਦਰਜੀਤ ਬਾਂਸਲ, ਸੰਜੇ ਗੁਲਾਟੀ, ਸੁਰਿੰਦਰ ਸ਼ਰਮਾ, ਨਰੇਸ਼ ਕੁਮਾਰ ਮੌਜੂਦ ਸਨ।    

Related Post