DECEMBER 9, 2022
post

Jasbeer Singh

(Chief Editor)

World

ਵੈਂਚਰ ਇਮੀਗ੍ਰੇਸ਼ਨ ਦਾ ਹੋਇਆ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਐਮ. ਓ. ਯੂ. ਸਾਈਨ

post-img

ਵੈਂਚਰ ਇਮੀਗ੍ਰੇਸ਼ਨ ਦਾ ਹੋਇਆ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਐਮ. ਓ. ਯੂ. ਸਾਈਨ

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਢੇ 5 ਬੈਂਡ ਵਿਚ ਜਾ ਸਕਦੇ ਨੇ ਪੜ੍ਹਾਈ ਕਰਨ ਲਈ ਅਮਰੀਕਾ : ਸੌਰਵ ਸੈਣੀ

ਪਟਿਆਲਾ, 23 ਮਈ -ਪੰਜਾਬ ਦੇ ਨਾਮੀ ਵੈਂਚਰ ਇਮੀਗੇ੍ਰਸ਼ਨ 22 ਨੰਬਰ ਫਾਟਕ ਪਟਿਆਲਾ ਦਾ ਹੁਣ ਅਮਰੀਕਾ ਦੀ ਯੂਨੀਵਰਸਿਟੀਆਂ ਨਾਲ ਐਮ. ਓ. ਯੂ. ਸਾਈਨ ਹੋ ਗਿਆ ਹੈ, ਇਸਦੇ ਲਈ ਵੈਂਚਰ ਇਮੀਗ੍ਰੇਸ਼ਨ ਦੇ ਸੀ. ਈ. ਓ. ਸਚਿਨ ਸਿੰਗਲਾ ਅਤੇ ਅਮਰੀਕਾ ਦੇ ਵਟਸ ਕਾਲਜ/ਯੂਨੀਵਰਸਿਟੀ ਦੇ ਪ੍ਰਤੀਨਿਧੀ ਸੌਰਵ ਸੈਣੀ ਵਿਚਕਾਰ ਇਕ ਐਮ. ਓ. ਯੂ. ਸਾਈਨ ਹੋਇਆ ਹੈ। 

ਇਸ ਤੋਂ ਬਾਅਦ ਸਚਿਨ ਸਿੰਗਲਾ ਅਤੇ ਸੌਰਵ ਸੈਣੀ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਕੇ ਆਪਣੇ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਉਸ ਵੇਲੇ ਖੁਸ਼ੀ ਭਰੀ ਖਬਰ ਆਈ ਜਦੋਂ ਅਮਰੀਕਾ ਸਥਿਤ ਵੱਖ-ਵੱਖ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਸਿਰਫ਼ ਸਾਢੇ 5 ਬੈਂਡ ਵਿਚ ਵੀ ਪੜ੍ਹਾਈ ਕਰਨ ਲਈ ਅਮਰੀਕਾ ਆਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਮੁੱਚੇ ਸੰਸਾਰ ਭਰ ਵਿਚ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਲੋਂ ਆਈਲੈਟਸ ਰਾਹੀਂ ਘੱਟੋ-ਘੱਟ ਸਾਢੇ 6 ਬੈਂਡ ਲੈਣ ’ਤੇ ਹੀ ਆਪੋ-ਆਪਣੇ ਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਦੁਨੀਆਂ ਵਿਚ ਸੁਪਰ ਪਾਵਰ ਦੇ ਨਾਮਲ ਨਾਲ ਜਾਣੇ ਜਾਂਦੇ ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਿਆਂ ਸਿਰਫ਼ ਸਾਢੇ 5 ਬੈਂਡ ਵਿਚ ਹੀ ਪੜ੍ਹਾਈ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ।   

Related Post