DECEMBER 9, 2022
post

Jasbeer Singh

(Chief Editor)

Latest update

ਸੂਲਰ ਨੂੰ ਮਾਡਰਨ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ : ਮਿੰਟੂ ਜੌੜੇਮਾਜਰਾ

post-img

ਸੂਲਰ ਨੂੰ ਮਾਡਰਨ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ : ਮਿੰਟੂ ਜੌੜੇਮਾਜਰਾ

ਪਟਿਆਲਾ, 23 ਮਈ -ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜੇਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੌੜੇਮਾਜਰਾ ਵਲੋਂ ਸੂਲਰ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨਾਲ ਨੌਜਵਾਨ ਆਗੂ ਜਤਿੰਦਰ ਬਠੋਈ, ਸੁਖਵਿੰਦਰ ਸੁੱਖਾ, ਹਰਮੇਸ਼ ਸਿੰਘ ਕੰਬੋਜ, ਲਵੀ ਕੰਬੋਜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹਰਜਿੰਦਰ ਸਿੰਘ ਮਿੰਟੂ ਜੌੜੇਮਾਜਰਾ ਨੇ ਕਿਹਾ ਕਿ ਸਮਾਣਾ ਹਲਕੇ ਵਿਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡਣਗੇ ਅਤੇ ਸੂਲਰ ਨੂੰ ਵਿਕਾਸ ਮੋਹਰੀ ਪਿੰਡ ਬਣਾਉਣਗੇ। ਇਥੇ ਵਿਕਾਸ ਕਾਰਜ ਜ਼ੋਰਾਂ ’ਤੇ ਹਨ। ਸੂਲਰ ਵਿਚ ਅੱਧਾ ਦਰਜਨ ਤੋਂ ਵੱਧ ਗਲੀਆਂ ਬਣ ਗਈਆਂ ਹਨ ਤੇ ਕਈਆਂ ਦਾ ਕੰਮ ਚੱਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਜੌੜੇਮਾਜਰਾ ਸੂਲਰ ਨੂੰ ਮਾਡਰਨ ਪਿੰਡ ਵਜੋਂ ਵਿਕਸਤ ਕਰਨਾ ਚਾਹੁੰਦੇ ਹਨ। ਮਿੰਟੂ ਜੌੜੇਮਾਜਰਾ ਵਲੋਂ ਪਿੰਡ ਸੂਲਰ ਦੀ ਸਰਪੰਚ ਸੁਰਿੰਦਰ ਕੌਰ, ‘ਆਪ’ ਆਗੂ ਹਰਮੇਸ਼ ਸਿੰਘ ਕੰਬੋਜ, ਨੌਜਵਾਨ ‘ਆਪ’ ਆਗੂ ਸੁਖਵਿੰਦਰ ਸਿੰਘ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੂਲਰ ਦੇ ਵਿਕਾਸ ਕਾਰਜਾਂ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕੀਤੀ ਜਾ ਰਹੀ ਹੈ। ਅੰਤ ਵਿਚ ‘ਆਪ’ ਦੇ ਨੌਜਵਾਨ ਆਗੂ 

ਜਤਿੰਦਰ ਬਠੋਈ ਵਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ ਬਿਨਾਂ ਕਿਸੇ ਭੇਦਭਾਦ ਦੇ ਸਮੁੱਚੇ ਵਿਕਾਸ ਨੂੰ ਤਰਜ਼ੀਹ ਦੇ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿਚ ਸਮਾਣਾ  ਵਿਕਾਸ ਦੀਆਂ ਲੀਹਾਂ ’ਤੇ ਅੱਗੇ ਵੱਧ ਰਿਹਾ ਹੈ।

   

Related Post