DECEMBER 9, 2022
post

Jasbeer Singh

(Chief Editor)

Latest update

ਗੈਸ ਏਜੰਸੀ ਵਰਕਰ ਯੂਨੀਅਨ ਇਫੱਟੂ ਵੱਲੋਂ ਕੀਤਾ ਗਿਆ ਰੋਸ਼ ਮਾਰਚ

post-img

ਗੈਸ ਏਜੰਸੀ ਵਰਕਰ ਯੂਨੀਅਨ ਇਫੱਟੂ ਵੱਲੋਂ ਕੀਤਾ ਗਿਆ ਰੋਸ਼ ਮਾਰਚ

ਨਾਭਾ :
ਅੱਜ  ਗੈਸ ਏਜੰਸੀ ਵਰਕਰ ਯੂਨੀਅਨ ਇਫੱਟੂ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਦੀ ਅਗਵਾਈ ਵਿੱਚ ਸ਼ਮਸ਼ੇਰ ਗੈਸ ਏਜੰਸੀ ਦੇ ਗੋਦਾਮ ਤੋਂ ਲੈਕੇ ਏਜੰਸੀ ਦੇ ਦਫ਼ਤਰ ਤੱਕ ਰੋਸ਼ ਮਾਰਚ ਕੱਢਿਆ ਗਿਆ ਯੂਨੀਅਨ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਜੀ ਨੇ ਬੋਲਦਿਆਂ ਕਿਹਾ ਕਿ ਮਿਤੀ 5/05/23ਤੋ ਸ਼ਮਸ਼ੇਰ ਗੈਸ ਏਜੰਸੀ ਵਿਚੋਂ ਬਿਨਾਂ ਨੋਟਿਸ ਤੋਂ ਬੇ ਬੁਨਿਆਦ ਆਰੋਪ ਲਗਾ ਕੇ ਯੂਨੀਅਨ ਦੇ ਦੋ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਮਸਲਾ ਇਹ ਹੈ ਕਿ ਮਾਲਕਾਂ ਵੱਲੋਂ ਲਗਾਤਾਰ ਪੰਕਜ ਕੁਮਾਰ ਅਤੇ ਰਾਮ ਲਾਲ ਉਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਯੂਨੀਅਨ ਨੂੰ ਛੱਡ ਦੇਣ ਪਰ ਜਦੋਂ ਉਹਨਾਂ ਨੇ ਯੂਨੀਅਨ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਮਾਲਕਾਂ ਵਲੋਂ ਵਰਕਰਾਂ ਨੂੰ ਤੰਗ ਪ੍ਰੇਸਾਨ ਕੀਤਾ ਜਾਣ ਲੱਗਾ ਅਖੀਰ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਯੂਨੀਅਨ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਅਸੀਂ ਕਿਰਤੀਆਂ ਉਤੇ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਵਰਕਰਾਂ ਨੂੰ ਕੰਮ ਉੱਤੇ ਬਹਾਲ ਨਾ ਕਿਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦਾ ਜ਼ਿਮੇਵਾਰ ਏਜੰਸੀ ਮਾਲਕ ਅਤੇ ਨਾਭਾ ਪ੍ਰਸ਼ਾਸਨ ਹੋਵੇਗਾ ਇਸ ਮੌਕੇ  ਇਫੱਟੂ ਆਗੂ ਸ੍ਰੀ ਨਾਥ ,ਮੀਤ ਪ੍ਰਧਾਨ ਸਤਪਾਲ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ ਜਸਵਿੰਦਰ ਸਿੰਘ ਜੱਸੀ, ਧੀਰਜ਼ ਕੁਮਾਰ, ਅਵਤਾਰ ਸਿੰਘ, ਰਘਬੀਰ ਸਿੰਘ ਪੱਪੂ, ਸਤਿਗੁਰੂ ਸਿੰਘ,ਕੇਸਰ ਸਿੰਘ, ਕਰਮਜੀਤ ਸਿੰਘ ਸਰਪੰਚ, ਮਾਨ ਸਿੰਘ, ਆਦਿ ਹਾਜ਼ਰ ਸਨ

Related Post