DECEMBER 9, 2022
post

Jasbeer Singh

(Chief Editor)

Sports

ਸਕੂਲਾਂ ਦੇ ਸਪੋਰਟਸ ਵਿੰਗ ਦੇ ਟਰਾਇਲਾਂ ਦੇ ਪਹਿਲੇ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ

post-img

ਸਕੂਲਾਂ ਦੇ ਸਪੋਰਟਸ ਵਿੰਗ ਦੇ ਟਰਾਇਲਾਂ ਦੇ ਪਹਿਲੇ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ
-16 ਖੇਡਾਂ ਦੇ ਟਰਾਇਲਾਂ 'ਚ 456 ਖਿਡਾਰੀਆਂ ਨੇ ਲਿਆ ਹਿੱਸਾ
ਪਟਿਆਲਾ, 24 ਮਈ :  ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਸਕੂਲਾਂ ਦੇ ਸਪੋਰਟਸ ਵਿੰਗ ਦੇ ਚੱਲ ਰਹੇ ਟਰਾਇਲਾਂ ਦੇ ਪਹਿਲੇ ਦਿਨ 456 ਖਿਡਾਰੀਆਂ ਨੇ 16 ਖੇਡਾਂ 'ਚ ਆਪਣੀ ਖੇਡ ਦੇ ਜੌਹਰ ਦਿਖਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਸਕੂਲਾਂ ਦੇ ਸਪੋਰਟਸ ਵਿੰਗ 'ਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ, ਜਿਸ 'ਚ ਉਮਰ ਵਰਗ ਅੰਡਰ 14, ਅੰਡਰ 17 ਅਤੇ ਅੰਡਰ 19 ਗਰੁੱਪ ਵਿੱਚ ਖਿਡਾਰੀ ਟਰਾਇਲ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਸਕੂਲਾਂ ਦੇ ਖਿਡਾਰੀਆਂ ਦੇ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋਹ-ਖੋਹ, ਵਾਲੀਬਾਲ, ਬਾਕਸਿੰਗ, ਜੂਡੋ, ਹੈਡਬਾਲ, ਤੈਰਾਕੀ, ਕੁਸ਼ਤੀ ਅਤੇ ਬੈਡਮਿੰਟਨ ਦੇ ਟਰਾਇਲ ਕਰਵਾਏ ਜਾ ਗਏ ਹਨ ਜੋ 25 ਮਈ ਨੂੰ ਵੀ ਜਾਰੀ ਰਹਿਣਗੇ।  
ਉਨ੍ਹਾਂ ਟਰਾਇਲਾ 'ਚ ਭਾਗ ਲੈਣ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ 14 ਲਈ 1 ਜਨਵਰੀ 2010, ਅੰਡਰ 17 ਲਈ 1 ਜਨਵਰੀ 2007, ਅੰਡਰ 19 ਲਈ 1 ਜਨਵਰੀ 2005 ਜਾਂ ਇਸਤੋਂ ਬਾਅਦ ਦਾ ਹੋਣਾ ਚਾਹੀਦਾ ਹੈ ਅਤੇ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਇਨ੍ਹਾਂ ਚੋਣ ਟਰਾਇਲਾ ਲਈ ਖਿਡਾਰੀ ਨੇ ਜ਼ਿਲ੍ਹਾ ਪੱਧਰੀ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸਤੋਂ ਇਲਾਵਾ ਟਰਾਇਲ ਦੇ ਅਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।

Related Post