DECEMBER 9, 2022
post

Jasbeer Singh

(Chief Editor)

Latest update

ਨਵੇਂ ਬੱਸ ਸਟੈਂਡ ਦੇ ਮੁੱਦੇ ’ਤੇ ਪੀ. ਆਰ. ਟੀ. ਸੀ. ਚੇਅਰਮੈਨ ਤੇ ਸਾਬਕਾ ਵਿਧਾਇਕ ਆਹਮੋ-ਸਾਹਮਣੇ

post-img

ਨਵੇਂ ਬੱਸ ਸਟੈਂਡ ਦੇ ਮੁੱਦੇ ’ਤੇ ਪੀ. ਆਰ. ਟੀ. ਸੀ. ਚੇਅਰਮੈਨ ਤੇ ਸਾਬਕਾ ਵਿਧਾਇਕ ਆਹਮੋ-ਸਾਹਮਣੇ

ਪੰਜਾਬ ਸਰਕਾਰ ਨਵੇਂ ਬਸ ਸਟੈਂਡ ਨੂੰ ਲੈ ਕੇ ਆ ਰਹੀਆਂ ਸਮੱਸਿਆ ਦਾ ਤੇ ਲੋਕਾਂ ਦੇ ਖੋਹੇ ਜਾ ਰਹੇ ਰੁਜਗਾਰ ਦੇ ਮੁੱਦੇ ਨੂੰ ਰਾਜਨੀਤੀ ਕਰਾਰ ਦੇਣ ਦੀ ਬਜਾਏ ਇਸ ਦਾ ਹੱਲ ਕਰਨ : ਹਰਿੰਦਰਪਾਲ ਚੰਦੂਮਾਜਰਾ

-ਪਟਿਆਲਾ, 25 ਮਈ -ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਨੂੰੂ ਚਾਹੀਦਾ ਹੈ ਕਿ ਨਵੇਂ ਬਸ ਸਟੈਂਡ ਦੇ ਕਾਰਨ ਪਟਿਆਲਾ ਦੇ ਲੋਕਾਂ ਨੂੰ ਜਿਹੜੀਆ ਸਮੱਸਿਆਵਾਂ ਆ ਰਹੀਆਂ ਹਨ ਅਤੇ ਲੋਕਾਂਦੇ ਰੁਜਗਾਰ ਖੋਹੇ ਜਾ ਰਹੇ ਹਨ ਉਨ੍ਹਾਂ ਦਾ ਹੱਲ ਕਰੇ ਨਾ ਕਿ ਲੋਕਾਂ ਦੀਆਂ ਜਿੰਦਗੀਆਂ ਨਾਲ ਜੁੜੇ ਇਨ੍ਹਾਂ ਮੁੱਦਿਆਂ ਨੂੰ ਰਾਜਨੀਤੀ ਕਰਾਰ ਕੇ ਇਨ੍ਹਾਂ ਨੂੰ ਟਾਲਣ ਦੀ ਕੋਸ਼ਿਸ ਨਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਸਮੱਸਿਆਵਾ ਆਵੇਗੀ ਤਾਂ ਉਹ ਲੋਕਾਂ ਨਾਲ ਖੜਨਗੇ ਅਤੇ ਲੋਕਾਂ ਦੀ ਅਵਾਜ਼ ਨੂੰ ਹਰੇਕ ਪਲੇਟ ਫਾਰਮ ’ਤੇ ਚੁੱਕਣਗੇ। ਉਨ੍ਹਾਂ ਕਿਹਾ ਕਿ ਜਦੋਂ ਰੇਹੜੀਆਂ ਵਾਲਿਆਂ ਦੇ ਰੁਜਗਾਰ ਦੀ ਸਮੱਸਿਆ ਆਈ ਤਾਂ ਉਨ੍ਹਾਂ ਨੇ ਪਹਿਲਾਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਨੂੰ ਫੋਨ ਕੀਤਾ ਅਤੇ ਫਿਰ ਟ੍ਰਾਂਸਪੋਰਟ ਮੰਤਰੀ ਨੂੰ ਫੋਨ ਕੀਤਾ ਅਤੇ ਟ੍ਰਾਂਸਪੋਰਟ ਮੰਤਰੀ ਵਲੋਂ ਫੋਨ ਹੀ ਅਟੈਂਡ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦੇ ਕੋਲ ਫੇਸਬੁੱਕ ’ਤੇ ਲਾਈਵ ਹੋ ਕੇ ਜਨਤਕ ਤੌਰ ’ਤੇ ਮੁੱਦਾ ਚੁੱਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹੁਣ ਪੀ. ਆਰ. ਟੀ. ਸੀ. ਚੇਅਰਮੈਨ ਜੇਕਰ ਆਪਣੀਆਂ ਗਲਤੀਆਂ ਨੂੰ ਛੁਪਾਉਣ ਅਤੇ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਤੋਂ ਕਤਰਾਉਂਦਿਆਂ ਇਸਨੂੰ ਰਾਜਨੀਤਕ ਮੁੱਦਾ ਕਰਾਰ ਦਿੰਦੇ ਹਨ ਤਾਂ ਉਹ ਕਿਸੇ ਵੀ ਲਿਹਾਜ ਨਾਲ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅੱਜ ਇਸ ਸਮੱਸਿਆ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਪਿੰਡਾਂ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਸ਼ਹਿਰ ਆਉਣ ਵਾਲੇ ਵਿਦਿਆਰਥੀ, ਇਲਾਜ ਲਈ ਆਉਣ ਵਾਲੇ ਮਰੀਜਾਂ, ਜ਼ਿਲਾ ਕਚਹਿਰੀਆਂ, ਸਰਕਾਰੀ ਕੰਮ ਲਈ ਬਿਜਲੀ ਬੋਰਡ ਤੇ ਮਿੰਨੀ ਸਕੱਤਰੇਤ ਸਮੇਤ ਸਮੁੱਚੇ ਸਰਕਾਰੀ ਵਿਭਾਗਾਂ ਵਿਚ ਕੰਮ ਲਈ ਆਉਣ ਵਾਲਿਆਂ ਨੂੰ ਬਸਾਂ ਦੇ ਕਿਰਾਇਆਂ ਦੇ ਨਾਲ-ਨਾਲ ਅੱਗੇ ਵੱਡੀ ਕੀਮਤ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚਿਆ ਜਾ ਰਿਹਾ ਹੈ ਤੇ ਅੱਤ ਦੀ ਗਰਮੀ ਵਿਚ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਰਕਾਰ ਤੇ ਪੀ. ਆਰ. ਟੀ. ਸੀ. ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੀ ਕਿ ਬਿਨਾਂ ਕਿਸੇ ਸੋਚ ਸਮਝ ਅਤੇ ਬਾਕੀ ਸਮੱਸਿਆਵਾਂ ਦਾ ਯੋਗ ਹੱਲ ਨਾ ਕੱਢ ਕੇ ਬਸ ਸਟੈਂਡ ਬਣਾਇਆ ਗਿਆ, ਜਿਸ ਕਾਰਨ ਵੱਡੇ ਪੱਧਰ ’ਤੇ ਵਪਾਰ ਤੇ ਕਾਰੋਬਾਰ ਨੂੰ ਧੱਕਾ ਲੱਗਿਆ। ਕਈ ਪੀੜ੍ਹੀਆਂ ਤੇ ਜ਼ਿੰਦਗੀਆਂ ਲੰਘਾ ਕੇ ਜਿਹੜੇ ਲੋਕਾਂ ਨੇ ਆਪਣੇ ਕਾਰੋਬਾਰ ਸਥਾਪਤ ਕੀਤੇ ਸਨ ਸਰਕਾਰ ਨੇ ਸਹੀ ਯੋਜਨਾ ਨਾਲ ਬਸ ਸਟੈਂਡ ਨਾ ਬਣਾ ਕੇ ਉਨ੍ਹਾਂ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ, ਜੇਕਰ ਜਨਤਕ ਨੁਮਾਇੰਦੇ ਇਸ ਗੱਲ ਨੂੰ ਜਨਤਕ ਪਲੇਟਫਾਰਮਾਂ ’ਤੇ ਉਭਾਰ ਕੇ ਸਰਕਾਰ ਤੱਕ ਸਹੀ ਜਾਣਕਾਰੀ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਉਨ੍ਹਾਂ ਤੱਕ ਪਹੁੰਚਾ ਰਹੇ ਹਨ ਤਾਂ ਇਸਨੂੰ ਸਕਾਰਾਤਮਕ ਤਰੀਕੇ ਨਾਲ ਲੈਣਾ ਕਿਤੇ ਜ਼ਿਆਦਾ ਵਧੀਆ ਸਾਬਤ ਹੋਵੇਗਾ।    

Related Post