DECEMBER 9, 2022
post

Jasbeer Singh

(Chief Editor)

Crime

ਪਤੀ ਨੇ ਕਰਵਾਇਆ ਵਿਦੇਸ਼ ਗਈ ਪਤਨੀ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

post-img

ਪਤੀ ਨੇ ਕਰਵਾਇਆ ਵਿਦੇਸ਼ ਗਈ ਪਤਨੀ ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਪਟਿਆਲਾ, 25 ਮਈ -ਪੰਜਾਬ ’ਚ ਵਿਦੇਸ਼ ਭੇਜਣ ਦੇ ਨਾਮ ’ਤੇ ਅਜੇ ਵੀ ਧੋਖਾਧੜੀਆਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਮਾਮਲੇ ’ਚ ਜੋਗਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਕਾਨਾਹੇੜੀ ਥਾਣਾ ਸਨੌਰ, ਨੇ ਸਨੌਰ ਪੁਲਸ ਕੋਲ ਆਪਣੀ ਹੀ ਪਤਨੀ ਸਰਪ੍ਰੀਤ ਕੌਰ ਅਤੇ ਡਾ. ਕੁਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਛੰਨੀ ਜ਼ਿਲਾ ਅੰਬਾਲਾ, ਦੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ’ਚ ਜਗਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਮਾਰਚ 2020 ਨੂੰ ਉਸਦਾ ਸਰਪ੍ਰੀਤ ਕੌਰ ਨਾਲ ਵਿਆਹ ਹੋਇਆ। ਵਿਆਹ ਤੋਂ ਬਾਅਦ ਸਰਪ੍ਰੀਤ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਉਨ੍ਹਾਂ ਨੇ ਕੀਤਾ ਅਤੇ ਵਿਆਹ ਦਾ ਖਰਚਾ ਵੀ ਸ਼ਿਕਾਇਤਕਰਤਾ ਧਿਰ ਵਲੋਂ ਹੀ ਕੀਤਾ ਗਿਆ, ਜਿਸ ਵਿਚ ਕਰੀਬ 9 ਤੋਲੇ ਸੋਨੇ ਦੇ ਗਹਿਣੇ ਪਾਏ ਗਏ ਤੇ ਬਾਅਦ ਵਿਚ ਸਰਪ੍ਰੀਤ ਨੇ ਜਗਵਿੰਦਰ ਸਿੰਘ ਨੂੰ ਵਿਦੇਸ਼ ਨਹੀਂ ਬੁਲਾਇਆ ਅਤੇ ਨਾ ਹੀ ਵਿਦੇਸ਼ ਭੇਜਣ ਲਈ ਆਇਆ 18 ਲੱਖ ਰੁਪਏ ਖਰਚਾ ਅਤੇ ਸੋਨੇ ਦੇ ਗਹਿਣੇ ਵਾਪਸ ਕੀਤੇ। ਪੁਲਸ ਨੇ ਇਸ ਮਾਮਲੇ ’ਚ ਉਕਤ ਦੋਹਾਂ ਦੇ ਖਿਲਾਫ਼ 406, 420 ਅਤਦੇ 120 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

   

Related Post