DECEMBER 9, 2022
post

Jasbeer Singh

(Chief Editor)

Crime

ਮਹਿਲਾ ਨੂੰ ਧੱਕਾ ਮਾਰ ਕੇ ਫੋਨ ਖੋਹਣ ਵਾਲੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ

post-img

ਮਹਿਲਾ ਨੂੰ ਧੱਕਾ ਮਾਰ ਕੇ ਫੋਨ ਖੋਹਣ ਵਾਲੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ

ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਮਹਿਲਾ ਨੂੰ ਧੱਕਾ ਮਾਰ ਕੇ ਫੋਨ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਦੇ ਖਿਲਾਫ਼ 379-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ, ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ’ਚ ਵਿਜੈ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਯਾਦਵਿੰਦਰਾ ਕਾਲੋਨੀ ਪਟਿਆਲਾ ਅਤੇ ਸੂਰਜ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ’ਚ ਸ਼ਰਨਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਾਜਪੁਰਾ ਕਾਲੋਨੀ ਨੇੜੇ ਭੇਡਾਂ ਵਾਲਾ ਸਕੂਲ ਦੇ ਕੋਲ ਪੈਦਲ ਜਾ ਰਹੀ ਸੀ, ਜਿਥੇ ਉਕਤ ਵਿਅਕਤੀ ਮੋਟਰਸਾਈਕਲ ’ਤੇ ਆਏ ਤੇ ਉਸਨੂੰ ਧੱਕਾ ਮਾਰ ਕੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਦੋਵੇਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   

Related Post