DECEMBER 9, 2022
post

Jasbeer Singh

(Chief Editor)

Crime

ਭਾਜਪਾ ਐਗਜ਼ੈਕਟਿਵ ਕਮੇਟੀ ਦਾ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਕੀਤਾ ਗਿਆ ਸਨਮਾਨਤ

post-img

ਭਾਜਪਾ ਐਗਜ਼ੈਕਟਿਵ ਕਮੇਟੀ ਦਾ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਕੀਤਾ ਗਿਆ ਸਨਮਾਨਤ

ਪਟਿਆਲਾ, 25 ਮਈ -ਭਾਰਤੀ ਜਨਤਾ ਪਾਰਟੀ ਵਲੋਂ ਹਾਲ ਹੀ ’ਚ ਸੀਨੀਅਰ ਆਗੂ ਅਤੇ ਬੁੱਧੀਜੀਵੀ ਪ੍ਰੋ. ਸੁਮੇਰ ਸਿੰਘ ਸੀੜਾ ਨੂੰ ਸੂਬਾ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਬਣਾਏ ਜਾਣ ’ਤੇ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਵਾਲਿਆਂ ’ਚ ਵਿਸ਼ੇਸ਼ ਤੌਰ ’ਤੇ ਵਿਨੋਦ ਸਟਾਰ ਪ੍ਰਾਪਰਟੀ, ਸਾਗਰ ਵਾਰਡ ਨੰ 33, ਸਰਬਜੋਤ ਸਿੰਘ ਕੈਨੇਡਾ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਪ੍ਰੋ. ਸੁਮੇਰ ਨੇ ਕਿਹਾ ਕਿ ਭਾਜਪਾ ਨੇ ਜਦੋਂ ਤੋਂ ਦੇਸ਼ ਦੀ ਕਮਾਨ ਸੰਭਾਲੀ ਹੈ ਉਸ ਤੋਂ ਬਾਅਦ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਤੇ ਅੱਜ ਦੁਨੀਆਂ ਦੀ ਸੁਪਰ ਪਾਵਰ ਅਮਰੀਕਾ, ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਵਰਗੇ ਪਾਵਰਫੁੱਲ ਕੰਟਰੀਆਂ ਨੇ ਵੀ ਇਹ ਮੰਨ ਲਿਆ ਹੈ ਕਿ ਮੋਦੀ ਹੀ ਬੋਸ ਹੈ ਇਸ ਨਾਲ ਸਾਡੇ ਸਾਰਿਆਂ ਦਾ ਸਿਰ ਸਨਮਾਨ ਨਾਲ ਉਪਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਤੋਂ ਬਾਅਦ ਪੰਜਾਬ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੀ ਲੋੜ ਹੈ ਤੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਮਨ ਵੀ ਬਣਾ ਲਿਆ ਹੈ ਕਿਉਕਿ ਕਦੇ ਦੇਸ਼ ਦਾ ਨੰਬਰ ਇਕ ਸੂਬਾ ਪੰਜਾਬ ਅੱਜ ਹਰ ਪੱਖੋਂ ਪੱਛੜ ਚੁੱਕਿਆ ਹੈ। ਲੋਕਾਂ ਤੋਂ ਬਦਲਾਅ ਦੇ ਨਾਮ ’ਤੇ ਵੋਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਹਿਣੇ ਰੱਖ ਦਿੱਤਾ ਹੈ ਤੇ ਅੱਜ ਹਾਲਾਤ ਇਹ ਹਨ ਕਿ ਪੰਜਾਬ ਸਬੰਧੀ ਸਮੁੱਚੇ ਫ਼ੈਸਲੇ ਦਿੱਲੀ ਬੈਠ ਕੇ ਲਏ ਜਾ ਰਹੇ ਹਨ। ਪ੍ਰੋ. ਸੁਮੇਰ ਨੇ ਕਿਹਾ ਕਿ ਜਿਹੜੇ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਉਨ੍ਹਾਂ ਸੂਬਿਆਂ ਦੀ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਕੀਤੀ ਤੇ ਇਹੋ ਕਾਰਨ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸੱਤਾ ਦੇਣ ਦਾ ਮਨ ਬਣਾ ਚੁੱਕੇ ਹਨ।   

Related Post