DECEMBER 9, 2022
post

Jasbeer Singh

(Chief Editor)

Latest update

ਨਵੇਂ ਸੰਸਦ ਭਵਨ ਜਾਣਾ ਬਾਦਲ ਦਾ ਚੰਗਾ ਕਦਮ : ਲਵਲੀ

post-img

ਨਵੇਂ ਸੰਸਦ ਭਵਨ ਜਾਣਾ ਬਾਦਲ ਦਾ ਚੰਗਾ ਕਦਮ : ਲਵਲੀ

ਪਟਿਆਲਾ, 25 ਮਈ -ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਨੇ ਮੀਟਿੰਗ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਨਵੇਂ ਬਣਨ ਸੰਸਦ ਭਵਨ ਦੇ ਉਦਘਾਟਨ ’ਤੇ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ। ਇਸ ਦਾ ਵਿਰੋਧ ਨਾ ਕਰਨਾ ਇਕ ਚੰਗਾ ਕਦਮ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਬੀ. ਜੇ. ਪੀ. ਅਤੇ ਅਕਾਲੀ ਦਲ ਨਾਲ ਚੰਗੇ ਰਿਸ਼ਤੇ ਨਿਭਾਏਗਾ। ਕਿਉਕਿ ਸਟੇਟ ਅਤੇ ਕੇਂਦਰ ਵਿਚ ਜਦ ਤੱਕ ਸਰਕਾਰਾਂ ਵਿਚ ਤਾਲਮੇਲ ਨਾ ਹੋਵੇ ਤਾਂ ਸਟੇਟ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਕੱਲਾ ਐਮ. ਪੀ. ਚੋਣਾਂ ਲੜਨ ਵਿਚ ਸਮਰਥ ਹੈ ਪਰ ਇਕ ਤੇ ਇਕ 11 ਹੁੰਦੇ ਹਨ ਅਤੇ ਇਸ ਦਾ ਫਾਇਦਾ ਸਿਰਫ਼ ਬੀ. ਜੋ. ਪੀ. ਨੂੰ ਹੋਵੇਗਾ ਕਿਉਕਿ ਭਾਰਤ ਦੀਆਂ ਬੀ. ਜੇ. ਪੀ. ਵਿਰੋਧੀ ਪਾਰਟੀ ਇਕੱਠੀਆਂ ਹੋ ਰਹੀਆਂ ਹਨ ਅਤੇ ਜ਼ੋਰ ਨਾਲ ਮੋਦੀ ਖਿਲਾਫ਼ ਪ੍ਰਚਾਰ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਖੇਤਰੀ ਪਾਰਟੀ ਤੋਂ ਉੱਪਰ ਉਠ ਕੇ ਹੋਰ ਰਾਜਾਂ ਵਿਚ ਵੀ ਆਪਣੇ ਐਮ. ਪੀ. ਖੜ੍ਹਾਉਣੇ ਚਾਹੀਦੇ ਹਨ।  ਅਕਾਲੀ ਦਲ ਸਿੱਖਾਂ ਦੀ ਸਿਰਮੌਰ ਇਕੋ- ਇਕ ਜਥੇਬੰਦੀ  ਹੈ।  ਹੋਰ  ਸਟੇਟਾਂ ਵਿਚ ਜਿਥੇ ਸਿੱਖ ਵਸੋਂ ਜ਼ਿਆਦਾ ਹੈ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਖੜ੍ਹਾ ਕਰਕੇ ਝੰਡਾ ਬੁਲੰਦ ਕਰਨਾ ਚਾਹੀਦਾ ਹੈ। ਇਸ ਸਮੇਂ ਅਮਰਜੀਤ ਸਿੰਘ, ਸਰਬਜੀਤ ਸਿੰਘ ਲਾਡੀ, ਜਸਬੀਰ ਸਿੰਘ, ਆਈ. ਐਸ. ਬਿੰਦਰਾ ਆਦਿ ਹਾਜ਼ਰ ਸਨ।   

Related Post