March 3, 2024 08:51:38
post

Jasbeer Singh

(Chief Editor)

Latest update

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

post-img

ਜੈਪੁਰ, (ਬਿਊਰੋ) :- ਰਾਜਸਥਾਨ 'ਚ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਸਸਪੈਂਸ ਖ਼ਤਮ ਹੋ ਗਿਆ ਹੈ। ਵਿਧਾਇਕ ਦਲ ਦੀ ਬੈਠਕ ਮਗਰੋਂ ਨਾਂ ਤੈਅ ਕਰ ਲਿਆ ਗਿਆ ਹੈ। ਭਾਜਪਾ ਆਲਾਕਮਾਨ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁਣਿਆ ਹੈ। ਉਹ ਸਾਂਗਾਨੇਰ ਸੀਟ ਤੋਂ ਵਿਧਾਇਕ ਹਨ, ਜੋ ਕਿ ਬ੍ਰਾਹਮਣ ਭਾਈਚਾਰੇ ਤੋਂ ਆਉਂਦੇ ਹਨ। ਦੱਸ ਦੇਈਏ ਕਿ ਰਾਜਸਥਾਨ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਸ ਨੂੰ ਮੁੱਖ ਮੰਤਰੀ ਚੁਣਿਆ ਜਾਵੇ। ਇਸ ਦੌੜ ਵਿਚ ਕਈ ਨਾਮ ਚੱਲ ਰਹੇ ਸਨ। ਇਸ ਲਿਸਟ ਵਿਚ ਸਭ ਤੋਂ ਪਹਿਲਾਂ ਨਾਮ ਵਸੁੰਧਰਾ ਰਾਜੇ ਦਾ ਸੀ। ਉਹ ਪਹਿਲਾਂ ਵੀ ਰਾਜਸਥਾਨ ਦੀ ਕਮਾਨ ਸੰਭਾਲ ਚੁੱਕੀ ਹੈ। ਇਸ ਤੋਂ ਇਲਾਵਾ ਰਾਜਸਥਾਨ ਵਿਚ ਹਿੰਦੂਤਵ ਦੇ ਪੋਸਟਰ ਬੁਆਏ ਬਣੇ ਬਾਬਾ ਬਾਲਕਨਾਥ ਦਾ ਨਾਂ ਵੀ ਚਰਚਾ ਵਿਚ ਸੀ। ਗਜੇਂਦਰ ਸ਼ੇਖਾਵਤ, ਸੀ. ਪੀ. ਜੋਸ਼ੀ, ਦੀਆ ਕੁਮਾਰੀ ਅਤੇ ਰਾਜਵਰਧਨ ਰਾਠੌੜ ਵਰਗੇ ਨਾਮ ਵੀ ਦੌੜ ਵਿੱਚ ਸਨ।

RSS ਦਾ ਪਿਛੋਕੜ ਰੱਖਣ ਵਾਲੇ ਭਜਨ ਲਾਲ ਸ਼ਰਮਾ ਪਹਿਲੀ ਵਾਰ ਜਿੱਤੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਬਣੇ।ਉਹ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਭਰਤਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਜੈਪੁਰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਸੀ। ਉਨ੍ਹਾਂ ਇਹ ਚੋਣ ਭਾਰੀ ਵੋਟਾਂ ਨਾਲ ਜਿੱਤੀ। ਹਰਦੇਵ ਜੋਸ਼ੀ ਤੋਂ ਬਾਅਦ ਉਹ ਰਾਜਸਥਾਨ ਦੇ ਮੁੱਖ ਮੰਤਰੀ ਬਣਨ ਵਾਲੇ ਦੂਜੇ ਬ੍ਰਾਹਮਣ ਚਿਹਰੇ ਹਨ।

Related Post