March 3, 2024 17:54:45
post

Jasbeer Singh

(Chief Editor)

Crime

ਪੀ. ਓ. ਸਟਾਫ ਨੇ ਕੀਤਾ ਤਿੰਨ ਭਗੌੜਿਆਂ ਨੂੰ ਗਿ੍ਰਫ਼ਤਾਰ

post-img

ਪਟਿਆਲਾ, 12 ਦਸੰਬਰ ( ਅਨੁਰਾਗ ਸ਼ਰਮਾ)-ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਪਾਰਟੀ ਨੇ ਇੰਚਾਰਜ ਏ. ਐਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਤਿੰਨ ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਪਹਿਲੇ ਕੇਸ ’ਚ ਹਰਮੇਸ਼ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਹਰੀਗੜ੍ਹ ਥਾਣਾ ਘਨੌਰ ਵਿਰੁੱਧ ਥਾਣਾ ਘਨੌਰ ਵਿਖੇ 25 ਅਗਸਤ 2018 ਨੂੰ ਧਾਰਾ 420 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਅਦਾਲਤ ਲੇ 23 ਅਗਸਤ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਦੂਜੇ ਮਾਮਲੇ ’ਚ ਗੁਰਪ੍ਰੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਭਗਾਲਪੁਰ ਤਹਿਸੀਲ ਬਸੀ ਪਠਾਣਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਰੁੱਧ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ 2019 ਵਿਚ 138 ਐਨ. ਆਈ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 10 ਮਈ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਤੀਸਰੇ ਮਾਮਲੇ ’ਚ ਹਰਪ੍ਰੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਖੇੜੀ ਬੀਰ ਸਿੰਘ ਤਹਿਸੀਲਦਾਰ ਬੱਸੀ ਪਠਾਣਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਰੁੱਧ ਥਾਣਾ ਤਿ੍ਰਪੜੀ ਪਟਿਆਲਾ ਵਿਖੇ 2020 ਵਿਚ ਧਾਰਾ 138 ਐਨ. ਆਈ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 21 ਜਨਵਰੀ 2023 ਨੂੰ ਭਗੌੜਾ ਕਰਾਰ ਦਿੱਤਾ ਸੀ। ਉਕਤ ਤਿੰਨੇ ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ਵਾਲੀ ਪੀ. ਓ. ਸਟਾਫ਼ ਦੀ ਪੁਲਸ ਪਾਰਟੀ ’ਚ ਏ. ਐਸ. ਆਈ. ਜਸਪਾਲ ਸਿੰਘ,  ਏ. ਐਸ. ਆਈ. ਸੁਰਜੀਤ ਸਿੰਘ,  ਏ. ਐਸ. ਆਈ. ਅਮਰਜੀਤ ਸਿੰਘ,  ਏ. ਐਸ. ਆਈ. ਬਲਵਿੰਦਰ ਸਿੰਘ,  ਏ. ਐਸ. ਆਈ. ਹਰਜਿੰਦਰ ਸਿੰਘ ਅਤੇ  ਏ. ਐਸ. ਆਈ. ਸੁਰੇਸ਼ ਕੁਮਾਰ ਸ਼ਾਮਲ ਹਨ। 

Related Post