March 3, 2024 06:35:25
post

Jasbeer Singh

(Chief Editor)

Latest update

ਸ੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ਵਧਾਈ ; ਚਾਰੇ ਪਾਸੇ ਪੁਲਸ ਹੀ ਪੁਲਸ ਤਾਇਨਾਤ

post-img

ਪਟਿਆਲਾ, 12 ਦਸੰਬਰ ( ਅਨੁਰਾਗ ਸ਼ਰਮਾ )-ਸ੍ਰੀ ਕਾਲੀ ਮਾਤਾ ਮੰਦਰ ਵਿਖੇ ਅੱਜ ਬੇਅਦਬੀ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪਟਿਆਲਾ ਪੁਲਸ ਨੇ ਸੁਰੱਖਿਆ ਹੋਰ ਵਧਾ ਦਿੱਤੀ ਹੈ। ਮੰਦਰ ਦੇ ਚਾਰੇ ਪਾਸੇ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਹਾਲਾਂਕਿ ਪਹਿਲਾਂ ਵੀ ਮੰਦਰ ਦੇ ਬਾਹਰ ਇਕ ਗੱਡੀ ਮੇਨ ਗੇਟ ’ਤੇ ਅਤੇ ਇਕ ਗੱਡੀ ਪਿਛਲੇ ਗੇਟ ’ਤੇ 24 ਘੰਟੇ ਤਾਇਨਾਤ ਰਹਿੰਦੀ ਹੈ ਪਰ ਅੱਜ ਦੀ ਘਟਨਾ ਤੋਂ ਬਾਅਦ ਮਾਹੌਲ ਨਾਲ ਭੜਕੇ ਦੇ ਲਈ ਭਾਰੀ ਗਿਣਤੀ ’ਚ ਪੁਲਸ ਫੋਰਸ ਨੂੰ ਮੰਦਰ ਦੇ ਬਾਹਰ ਲਗਾ ਦਿੱਤਾ ਗਿਆ ਹੈ। ਕਈ ਘੰਟਿਆਂ ਤੱਕ ਖੁਦ ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਡੀ. ਐਸ. ਪੀ. ਸੰਜੀਵ ਸਿੰਗਲਾ, ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸ. ਸੁਖਵਿੰਦਰ ਸਿੰਘ, ਥਾਣਾ ਸਿਵਲ ਲਾਈਨ ਦੇ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ, ਥਾਣਾ ਲਾਹੌਰੀ ਗੇਟ ਦੇ ਐਸ. ਐਚ. ਓ. ਜਸਪ੍ਰੀਤ ਸਿੰਘ ਕਾਹਲੋਂ, ਥਾਣਾ ਖੇੜੀ ਗੰਢਿਆਂ ਦੇ ਐਸ. ਐਚ. ਓ. ਇੰਸ. ਰਾਹੁਲ ਕੌਸ਼ਲ, ਥਾਣਾ ਪਸਿਆਣਾ ਦੇ ਐਸ. ਐਚ. ਓ. ਕਰਨਵੀਰ ਸਿੰਘ ਸੰਧੂ, ਥਾਣਾ ਸਦਰ ਦੇ ਐਸ. ਐਚ. ਓ. ਅਤੇ ਥਾਣਾ ਬਖਸ਼ੀਵਾਲ ਦੇ ਐਸ. ਐਚ. ਓ. ਸੁਖਦੇਵ ਸਿੰਘ ਆਪਣੀ ਪੁਲਸ ਫੋਰਸ ਸਮੇਤ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਤਾਇਨਾਤ ਸਨ। ਪੁਲਸ ਦੀ ਸਮੁੱਚੀ ਸਥਿਤੀ ’ਤੇ ਨਜ਼ਰ ਲੱਗੀ ਹੋਈ ਹੈ। ਹਿੰਦੂ ਸੰਗਠਨਾਂ ਵਲੋਂ ਭਲਕੇ ਇਸ ਘਟਨਾ ਸਬੰਧੀ ਮੀਟਿੰਗ ਬੁਲਾਈ ਗਈ ਹੈ ਉਸ ਸਥਿਤੀ ’ਤੇ ਵੀ ਪੁਲਸ ਨੇ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਐਸ. ਐਸ. ਪੀ. ਨੇ ਖੁਦ ਹਿੰਦੂ ਸੰਗਠਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਮਾਮਲੇ ਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਨੇ ਹਿੰਦੂ ਸੰਗਠਨਾਂ ਨਾਲ ਵੀ ਮੀਟਿੰਗ ਕੀਤੀ ਅਤੇ ਜਾਂਚ ’ਚ ਸਹਿਯੋਗ ਲਈ ਕਿਹਾ। ਇਥੇ ਇਹ ਵੀ ਦੱਸਣਯੋਗ ਹੈ ਕਿ ਸ੍ਰੀ ਕਾਲੀ ਮਾਤਾ ਮੰਦਰ ਸ਼ੁਰੂ ਤੋਂ ਹੀ ਸੰਵੇਦਨਸ਼ੀਲ ਮੰਦਰ ਦੇ ਤੌਰ ’ਤੇ ਮੰਨਿਆਂ ਜਾਂਦਾ ਹੈ। ਪਿਛਲੇ ਸਾਲ ਵੀ ਸ੍ਰੀ ਕਾਲੀ ਮਾਤਾ ਮੰਦਰ ’ਤੇ ਜਦੋਂ ਹਮਲਾ ਕੀਤਾ ਗਿਆ ਸੀ ਤੋਂ ਬਾਅਦ ਪੂਰੇ ਪੰਜਾਬ ’ਚ ਰੋਸ ਭੜਕਿਆ ਸੀ, ਇਸ ਲਈ ਪੁਲਸ ਕੋਈ ਵੀ ਅਜਿਹੀ ਸਥਿਤੀ ਪੈਦਾ ਨਹੀਂ ਹੋਣ ਦੇਣਾ ਚਾਹੁੰਦੀ ਜਿਸ ਨਾਲ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ ਤੇ ਪੁਲਸ ਨੇ ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੁਰੱਖਿਆ ਕਾਫੀ ਵਧਾ ਦਿੱਤੀ ਹੈ, ਇਸਦੇ ਨਾਲ ਹੀ ਪੁਲਸ ਵਲੋਂ ਸਹਿਰ ਦੇ ਪ੍ਰਮੁੱਖ ਚੌਂਕਾਂ, ਬਾਜ਼ਾਰਾਂ ਵਿਚ ਵੀ ਆਮ ਨਾਲੋਂ ਜ਼ਿਆਦਾ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। 

Related Post