March 3, 2024 17:40:37
post

Jasbeer Singh

(Chief Editor)

Latest update

ਮਾਮਲਾ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ , ਮਨਦੀਪ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ਼ ਕੇਸ ਦਰਜ

post-img

ਪਟਿਆਲਾ, 13 ਦਸੰਬਰ (ਬਲਜਿੰਦਰ)-ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਮੰਗਲਵਾਰ ਨੂੰ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਇਸ ਮਾਮਲੇ ’ਚ ਮਨਦੀਪ ਸਿੰਘ ਪੁੱਤਰ ਮੱਘਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ਼ ਧਾਰਾ 295 ਅਤਦੇ 295-ਏ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਧਰਮਪਾਲ ਸ਼ਰਮਾ ਪੁੱਤਰ ਅਮਰਨਾਥ ਵਾਸੀ ਪੁਰਾਣਾ ਲਾਲ ਬਾਗ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਡਿਊਟੀ ’ਤੇ ਸ੍ਰੀ ਕਾਲੀ ਮਾਤਾ ਮੰਦਰ ਦੇ ਦਰਬਾਰ ’ਚ ਮਾਤਾ ਦੀ ਮੂਰਤੀ ਕੋਲ ਸੇਵਾ ਕਰ ਰਿਹਾ ਸੀ ਤਾਂ ਇਕ ਵਿਅਕਤੀ ਮਾਤਾ ਦੇ ਦਰਬਾਰ ਵਿਚ ਆਇਆ ਅਤੇ ਦਰਬਾਰ ਵਿਚ ਪਈ ਗੋਲਕ ’ਤੇ ਚੜ੍ਹ ਕੇ ਜੰਗਲਾ ਟੱਪਣ ਦੀ ਕੋਸ਼ਿਸ਼ ਕੀਤੀ ਤੇ ਮੂਰਤੀ ਨਾਲ ਵਧ ਕੇ ਧੱਕੇ ਨਾਲ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਪੁਜਾਰੀ ਧਰਮਪਾਲ ਸ਼ਰਮਾ ਨੇ ਉਸਨੂੰ ਪਕੜ ਲਿਆ ਤੇ ਨਾਲ ਹੀ ਮੰਦਰ ਵਿਖੇ ਤਾਇਨਾਤ ਸਕਿਓਰਿਟੀ ਦੇ ਕਰਮਚਾਰੀਆਂ ਨੇ ਆ ਕੇ ਉਸਨੂੰ ਮੌਕੇ ’ਤੇ ਕਾਬੂ ਕਰ ਲਿਆ। ਮਨਦੀਪ ਸਿੰਘ ਨੇ ਮੰਦਰ ਦੀ ਮਰਿਆਦਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਅਧਿਕਾਰਤ ਤੌਰ ’ਤੇ ਉਸ ਵਿਅਕਤੀ ਦੀ ਇਸ ਮਾਮਲੇ ’ਚ ਗਿ੍ਰਫ਼ਤਾਰੀ ਵੀ ਪਾ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਬਾਅਦ ਪੁਲਸ ਇਕਦਮ ਉਥੇ ਪਹੁੰਚ ਗਈ ਸੀ। ਖੁਦ ਐਸ. ਐਸ. ਪੀ. ਤੇ ਬਾਕੀ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸੂਚਨਾ ਮਿਲਣ ਤੋਂ ਬਾਅਦ ਹਿੰਦੂ ਸੰਗਠਨਾਂ ਵਲੋਂ ਵੀ ਇਸ ਮਾਮਲੇ ’ਚ ਕਾਫੀ ਰੋਸ ਜਾਹਰ ਕੀਤਾ ਗਿਆ ਸੀ ਤੇ ਪੁਲਸ ਨੇ ਭਰੋਸਾ ਦਿੱਤਾ ਸੀ ਕਿ ਉਕਤ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਪਿੱਛੇ ਕੋਈ ਸਾਜਿਸ਼ ਤਾਂ ਨਹੀਂ। ਪੁਲਸ ਵਲੋਂ ਉਕਤ ਵਿਅਕਤੀ ਨਾਲ ਜੁੜੇ ਸੋਸ਼ਲ ਮੀਡੀਆ ਸਾਈਟਸ, ਮੋਬਾਇਲ ਆਦਿ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ।
ਕੁੱਟਮਾਰ ਦੇ ਦੋਸ਼ ’ਚ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ
ਥਾਣਾ ਕੋਤਵਾਲੀ ਦੀ ਪੁਲਸ ਨੇ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਚਾਰ ਵਿਅਕਤੀਆਂ ਵਿਰੁੱਧ ਧਾਰਾ 324, 323, 341, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ’ਚ ਸਨੀ, ਮਨੀ ਪੁੱਤਰ ਪ੍ਰਦੀਪ ਕੁਮਾਰ, ਪ੍ਰਦੀਪ ਕੁਮਾਰ ਪੁੱਤਰ ਸੀਤਾ ਰਾਮ, ਮੀਨੂੰ ਪਤਨੀ ਦੀਪਕ ਕੁਮਾਰ ਵਾਸੀ ਮੁਥਰਾ ਕਾਲੋਨੀ ਪਟਿਆਲਾ ਸ਼ਾਮਲ ਹਨ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਵੀ ਪੁੱਤਰ ਬਾਬੂ ਰਾਮ ਵਾਸੀ ਮਥੁਰਾ ਕਾਲੋਨੀ ਪਟਿਆਲਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਮਿਲ ਕੇ ਉਸਦੀ ਅਤੇ ਉਸਦੇ ਭਰਾ ਅਨੂੰ ਤੇ ਉਸਦੇ ਚਾਚੇ ਦੇ ਲੜਕੇ ਇੰਦਰ ਕੁਮਾਰ ਪੁੱਤਰ ਮਹਿੰਦਰ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਨ੍ਹਾਂ ਦੀ ਪਹਿਲਾਂ ਆਪਸ ’ਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਵੀ ਹੋਈ ਸੀ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ ਭੇਜਣ ਦੇ ਨਾਮ ’ਤੇ 13 ਲੱਖ 28 ਹਜ਼ਾਰ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਚਾਰ ਖਿਲਾਫ਼ ਕੇਸ ਦਰਜ
ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 13 ਲੱਖ 28 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ’ਚ ਮੰਕੁਸ਼ ਪ੍ਰਤੀਕ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਏਕਤਾ ਵਿਹਾਰ ਆਨੰਦ ਨਗਰ ਝਿੱਲ ਰੋਡ, ਚਿਰਾਗ ਭੱਲਾ ਪੁੱਤਰ ਸੰਜੀਵ ਭੱਲਾ ਵਾਸੀ ਪ੍ਰੀਤ ਗਲੀ ਰਾਘੋਮਾਜਰਾ, ਮੁਨੀਸ਼ਾ ਪਤਨੀ ਅਵਤਾਰ ਸਿੰਘ, ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮਾਲਵਾ ਇਨਕਲੇਵ ਪਟਿਆਲਾ ਹਾਲ ਵਾਸੀ ਫਲੈਟ ਸਨਸਿਟੀ ਪਾਤੜਾਂ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ’ਚ ਡਿੰਪਲ ਸ਼ਰਮਾ ਪੁੱਤਰੀ ਬਲਦੇਵ ਕੁਮਾਰ ਸੰਨੀ ਇਨਕਲੇਵ ਖਰੜ ਹਾਲ ਵਾਸੀ ਸਨਸਿਟੀ ਪਾਤੜਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆ ਨੇ ਧੋਖਾਧੜੀ ਨਾਲ ਮਿਲੀਭੁਗਤ ਕਰਕੇ ਉਸਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 13 ਲੱਖ 28 ਹਜ਼ਾਰ 340 ਰੁਪਏ ਲੈ ਲਏ ਤੇ ਬਾਅਦ ਵਿਚ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਧਾਰਾ 406, 420, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 36 ਲੱਖ ਰੁਪਏ ਦੀ ਧੋਖਾਧੜੀ ਕਰਨ ’ਤੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ
ਥਾਣਾ ਸਦਰ ਪਟਿਆਲਾ ਦੀ ਪੁਲਸ ਨੇ 36 ਲੱਖ ਰੁਪਏ ਦੀ ਧੋਖਾਧੜੀ ਕਰਨ ’ਤੇ ਤਿੰਨ ਵਿਅਕਤੀਆਂ ਖਿਲਾਫ਼ ਧਾਰਾ 406, 420, 120-ਬੀ. 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਸੇਵਕ ਸਿੰਘ ਪੁੱਤਰ ਬਲਦੇਵ ਸਿੰਘ, ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਪਨੌਂਦੀਆ ਥਾਣਾ ਸਦਰ ਪਟਿਆਲਾ, ਜੱਜਪਾਲ ਸਿੰਘ ਪੁੱਤਰ ਗੁਰਭੇਜ ਸਿੰਘ ਵਾਸੀ ਦੋਦੜਾ ਸਾਹਿਬ ਤਹਿਸੀਲਦਾਰ ਬੁਢਲਾਡਾ ਜ਼ਿਲਾ ਮਾਨਸਾ ਸ਼ਾਮਲ ਹਨ। ਇਸ ਮਾਮਲੇ ’ਚ ਗੁਰਸ਼ਰਨ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਸੰਗਰੋਲੀ ਕੈਥਲ ਹਰਿਆਣਾ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਲਜੀਤ ਸਿੰਘ ਜੋ ਕਿ ਉਸਦਾ ਗੁਆਂਢੀ ਹੈ ਤੇ ਜੱਜਪਾਲ ਸਿੰਘ ਜੋ ਕਿ ਉਸਦਾ ਗੁਰੂ ਭਾਈ ਹੈ ਦੋਹਾਂ ਨੇ ਉਸਦੇ ਘਰ ਆ ਕੇ ਬਲਜੀਤ ਸਿੰਘ ਦੇ ਲੜਕੇ ਅਭਿਸ਼ੇਕ ਨੂੰ ਬਾਹਰ ਭੇਜਣ ਦਾ ਝਾਂਸਾ ਦੇ ਕੇ 36 ਲੱਖ ਰੁਪਏ ਲੈ ਲਏ। ਬਲਜੀਤ ਸਿੰਘ ਦੇ ਲੜਕੇ ਨੂੰ ਯੂ. ਐਸ. ਏ. ਭੇਜਣ ਦੀ ਥਾਂ ਦੁਬਈ ਭੇਜ ਦਿੱਤਾ। ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਮਿਲੀਭੁਗਤ ਕਰਕੇ ਬਲਜੀਤ ਸਿੰਘ ਤੇ ਉਸਦੇ ਲੜਕੇ ਨਾਲ 36 ਲੱਖ ਰੁਪਏ ਦੀ ਧੋਖਾਧੜੀ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਲ ਭੇਜਣ ਦੇ ਨਾਮ ’ਤੇ 1 ਲੱਖ 52 ਹਜ਼ਾਰ ਦੀ ਠੱਗੀ ; ਕੇਸ ਦਰਜ
ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਮਾਲ ਭੇਜਣ ਦੇ ਨਾਮ ’ਤੇ 1 ਲੱਖ 52 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ’ਚ ਵਿਨੇ ਮਹਿਤਾ ਨਾਮ ਦੇ ਖਿਲਾਫ਼ 406, 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪ੍ਰਵੀਨ ਬਾਂਸਲ ਪੁੱਤਰ ਕੇਵਲ ਸੈਨ ਬਾਂਸਲ ਵਾਸੀ ਸ਼ਮਸ਼ੇਰ ਸਿੰਘ ਮੁਹੱਲਾ ਤਿ੍ਰਵੈਣੀ ਚੌਂਕ ਥਾਣਾ ਕੋਤਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਸਕਾਲਰ ਕਾਪੀ ਹਾਊਸ ਦੇ ਨਾਮ ’ਤੇ ਬੁਕਸ ਮਾਰਕੀਟ ’ਚ ਦੁਕਾਨ ਹੈ, ਜਿਥੇ ਵਿਨੈ ਮਹਿਤਾ ਨਾਮ ਦਾ ਵਿਅਕਤੀ ਆਇਆ ਤੇ ਉਸ ਕੋਲੋਂ ਕਾਪੀਆਂ ਤੇ ਰਜਿਸਟਰ ਦਾ 1 ਲੱਖ 52 ਹਜ਼ਾਰ ਦਾ ਮਾਲ ਲੈ ਗਿਆ ਤੇ ਉਸਨੂੰ ਗੱਡੀ ’ਚੋਂ ਕੈਸ਼ ਲੈਣ ਦਾ ਆਖ ਕੇ ਚਲਿਆ ਗਿਆ। ਸ਼ਿਕਾਇਤਕਰਤਾ ਨੇ ਕਈ ਵਾਰ ਉਸਨੂੰ ਫੋਨ ਕੀਤਾ ਪਰ ਉਹ ਹਮੇਸ਼ਾਂ ਪੈਸੇ ਦੇਣ ਬਾਰੇ ਲਾਰੇ ਲਗਾਉਂਦਾ ਰਿਹਾ। ਇਸ ਤਰ੍ਹਾਂ ਵਿਨੈ ਮਹਿਤਾ ਨੇ ਸ਼ਿਕਾਇਤਕਰਤਾ ਕੋਲੋਂ ਮਾਲ ਹਾਸਲ ਕਰਕੇ ਅਤੇ ਪੈਸੇ ਨਾ ਦੇ ਕੇ ਧੋਖਾਧੜੀ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related Post