March 3, 2024 16:40:16
post

Jasbeer Singh

(Chief Editor)

Latest update

ਹਿੰਦੂ ਸੰਗਠਨਾਂ ਨੇ ਸੜਕ ’ਤੇ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

post-img

ਪਟਿਆਲਾ, 13 ਦਸੰਬਰ ( ਅਨੁਰਾਗ ਸ਼ਰਮਾ )-ਸ੍ਰੀ ਕਾਲੀ ਮਾਤਾ ਮੰਦਰ ਵਿਖੇ ਮੰਗਲਵਾਰ ਨੂੰ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੇ ਵਿਰੋਧ ’ਚ ਅੱਜ ਪ੍ਰਮੁੱਖ ਹਿੰਦੂ ਸੰਗਠਨਾਂ ਨੇ ਮਾਲ ਰੋਡ ’ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲੇ ਪ੍ਰਮੁੱਖ ਆਗੂਆਂ ’ਚ ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ, ਹਿੰਦੂ ਤਖ਼ਤ ਪ੍ਰਮੁੱਖ ਮਹੰਤ ਬ੍ਰਹਮਾਨੰਦ ਗਿਰੀ ਜੀ, ਤੇਰਤਰਾਜ ਨੇਤਾ ਆਸ਼ੂਤੋਸ਼ ਗੌਤਮ, ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਪ੍ਰਧਾਨ ਹਰੀਸ਼ ਸਿੰਗਲਾ, ਸ੍ਰੀ ਕਾਲੀ ਮਾਤਾ ਮੰਦਰ ਦੇ ਪੀਠਾਧੀਸ਼ ਮਹੰਤ ਵਿਸ਼ਨੂੰ ਦੱਤ ਗਿਰੀ ਜੀ, ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਵਿਜੈ ਕਪੂਰ, ਸ਼ੰਕਰਾਨੰਦ ਜੀ, ਮਹੇਸ਼ਵਰੀ ਦੇਵੀ, ਅਮਿਤ ਦੇਵ, ਸਤੀਸ਼ ਰਾਜਪੁਰਾ ਗਊ ਰੱਖਿਆ ਦਲ, ਮੁਨੀਸ਼ ਤਿਵਾੜੀ ਚੰਡੀਗੜ੍ਹ, ਵਰੁਣ ਜਿੰਦਲ, ਸਾਹਿਲ ਗੋਇਲ, ਸਚਿਨ ਆਜਾਦ ਪਾਤੜਾਂ, ਕੁਸ਼ਲ ਚੋਪੜਾ, ਸੰਦੀਪ ਗਿੱਲ, ਰੋਬਿਨ ਸ਼ਰਮਾ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਹਿੰਦੂ ਸੰਗਠਨਾਂ ਦੇ ਰੋਸ ਨੂੰ ਵੇਖਦਿਆਂ ਐਸ. ਐਸ. ਪੀ. ਵਰੁਣ ਸ਼ਰਮਾ, ਐਸ. ਪੀ. ਸਿਟੀ ਸਰਫਰਾਜ ਆਲਮ, ਐਸ. ਡੀ. ਐਮ. ਇਸ਼ਮਤ ਵਿਜੈ ਸਿੰਘ, ਡੀ. ਐਸ. ਪੀ. �ਿਸ਼ਨ ਕੁਮਾਰ ਪੈਂਥੇ, ਡੀ. ਐਸ. ਪੀ. ਸਿਟੀ-1 ਸੰਜੀਵ ਸਿੰਗਲਾ ਸਮੇਤ ਸਮੁੱਚੀ ਫੋਰਸ ਮੌਕੇ ’ਤੇ ਪਹੁੰਚ ਗਈ ਤੇ ਐਸ. ਐਸ. ਪੀ. ਨੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮਨਦੀਪ ਸਿੰਘ ਦੇ ਖਿਲਾਫ਼ ਦਰਜ ਕੀਤੀ ਐਫ. ਆਈ. ਆਰ. ਦੀ ਕਾਪੀ ਹਿੰਦੂ ਸੰਗਠਨਾਂ ਨੂੰ ਸੌਂਪੀ ਅਤੇ ਭਰੋਸਾ ਦਿੱਤਾ ਕਿ ਹਰ ਹਾਲ ’ਚ ਇਸ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਐਸ. ਐਸ. ਪੀ. ਨੇ ਸਮੁੱਚੇ ਹਿੰਦੂ ਲੀਡਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦੁਆਇਆ ਕਿ ਸ੍ਰੀ ਕਾਲੀ ਮਾਤਾ ਮੰਦਰ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਇਥੇ ਕਿਸੇ ਤਰ੍ਹਾਂ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ, ਜੇਕਰ ਇਸ ਪਿੱਛੇ ਕੋਈ ਸਾਜ਼ਿਸ਼ ਹੋਈ ਤਾਂ ਉਸਨੂੰ ਜਨਤਕ ਕਰਕੇ ਸਾਜਿਸ਼ ਕਰਨ ਵਾਲੇ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਹਿੰਦੂ ਸੰਗਠਨਾਂ ਨੇ ਐਸ. ਐਸ. ਪੀ. ਦੇ ਇਸ ਭਰੋਸੇ ’ਤੇ ਤਾਂ ਸਹਿਮਤੀ ਜਤਾਈ ਪਰ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਸਲਾਹਕਾਰ ਕਮੇਟੀ ਮੈਂਬਰ ਅਤੇ ਆਮ ਆਦਮੀ ਪਾਰਟੀ ਆਗੂ ਸੰਦੀਪ ਬੰਧੂ ਦੇ ਖਿਲਾਫ਼ ਕਾਰਵਾਈ ਕਰਨ ’ਤੇ ਅੜ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਦੀਪ ਬੰਧੂ ਵਲੋਂ ਸਮੁੱਚੇ ਹਿੰਦੂ ਸੰਗਠਨਾਂ ਨੂੰ ਝੂਠਾ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਵਾਰਦਾਤ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐਸ. ਐਸ. ਪੀ. ਨੇ ਹਿੰਦੂ ਸੰਗਠਨਾਂ ਨੂੰ ਇਸ ਦਾ ਵੀ ਭਰੋਸਾ ਦਿੱਤਾ ਕਿ ਇਸ ਤੋਂ ਬਾਅਦ ਸੜਕ ਤੋਂ ਉਠ ਕੇ ਲੰਗਰ ਹਾਲ ’ਚ ਮੀਟਿੰਗ ਕੀਤੀ ਗਈ ਤੇ ਹਿੰਦੂ ਸੰਗਠਨਾਂ ਨੇ ਐਲਾਨ ਕੀਤਾ ਕਿ ਜੇਕਰ ਬਣਦੀ ਕਾਨੂੰਨੀ ਕਾਰਵਾਈ ਨਾ ਹੋਈ ਤਾਂ ਹਿੰਦੂ ਸੰਗਠਨ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਐਸ. ਐਸ. ਪੀ. ਨੂੰ ਇਹ ਵੀ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਦੇ ਲਈ ਪੁਲਸ ਬਣਦੀ ਕਾਰਵਾਈ ਕਰੇ। ਹਿੰਦੂ ਸੰਗਠਨਾਂ ਨੇ ਇਕ ਮੰਗ ਪੱਤਰ ਐਸ. ਡੀ. ਐਮ. ਇਸ਼ਮਤ ਵਿਜੈ ਨੂੰ ਵੀ ਸੌਂਪਿਆ।
ਡੱਬੀ
ਸ੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ’ਚ ਹੋਰ ਕੀਤਾ ਵਾਧਾ
ਮੰਗਲਵਾਰ ਦੀ ਘਟਨਾ ਤੋਂ ਬਾਅਦ ਐਸ. ਐਸ. ਪੀ. ਵਰੁਣ ਸ਼ਰਮਾ ਨੇ ਸ੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈ। ਹਾਲਾਂਕਿ ਪਹਿਲਾਂ ਤੋਂ ਉਥੇ ਪ੍ਰਮੁੱਖ ਗੇਟ ਅਤੇ ਪਿਛਲੇ ਗੇਟ ’ਤੇ 24 ਘੰਟੇ ਗੱਡੀਆਂ ਤਾਇਨਾਤ ਕਰਕੇ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਸਨ ਪਰ ਹੁਣ ਰਾਤ ਦੇ ਸਮੇਂ ਪੀ. ਸੀ. ਆਰ. ਤੇ ਪਹਿਲਾਂ ਤਾਇਨਾਤ ਸਕਿਓਰਿਟੀ ’ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਐਸ. ਐਸ. ਪੀ. ਨੇ ਡੀ. ਐਸ. ਪੀ. ਸੰਜੀਵ ਸਿੰਗਲਾ ਦੀ ਵਿਸ਼ੇਸ਼ ਡਿਊਟੀ ਲਗਾਈ ਹੈ ਕਿ ਉਹ ਸੁਰੱਖਿਆ ਸਬੰਧੀ ਮੀਟਿੰਗ ਕਰਕੇ ਰਿਵਿਊ ਕਰਦੇ ਰਹਿਣ ਤਾਂ ਕਿ ਹਾਲਾਤਾਂ ਮੁਤਾਬਕ ਸੁਰੱਖਿਆ ’ਚ ਬਦਲਾਅ ਕੀਤਾ ਜਾ ਸਕੇ। ਇਥੇ ਐਸ. ਐਸ. ਨੇ ਫਿਰ ਤੋਂ ਸਪੱਸ਼ਟ ਕੀਤਾ ਕਿ ਕਿਸੇ ਵੀ ਧਾਰਮਿਕ ਅਸਥਾਨ ’ਤੇ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜਿਹੜਾ ਵੀ ਵਿਅਕਤੀ ਅਜਿਹੀ ਘਿਣਾਉਣੀ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Post