March 3, 2024 08:41:20
post

Jasbeer Singh

(Chief Editor)

Latest update

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

post-img

ਪਟਿਆਲਾ, 14 ਦਸੰਬਰ ( ਭਾਰਤ ਭੂਸ਼ਣ ਸ਼ਰਮਾ )-ਸਿਹਤ ਵਿਭਾਗ ਬਰਨਾਲਾ ਅਤੇ ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਸਾਂਝੇ ਤੌਰ ਤੇ  ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਫਾਸ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਅਤੇ ਡਾ ਰਮਿੰਦਰ ਕੌਰ ਸਿਵਕ ਸਰਜਨ ਪਟਿਆਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਖੁਫੀਆ ਪੱਕੀ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਅਤੇ ਔਰਤ ਦੇ ਘਰ ਵਿੱਚ  ਜਿਸ ਕੋਲ ਕੋਈ ਮੈਡੀਕਲ ਡਿਗਰੀ ਨਹੀਂ ਹੈ ਉਹ ਬਹੁਤ ਲੰਮੇ ਸਮੇਂ ਤੋਂ ਸਹਿਰ ਪਟਿਆਲਾ ਵਿਖੇ ਲੜਕਾ ਲੜਕਾ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਦਾ ਹੈ। ਡਾ ਔਲਖ ਨੇ ਦੱਸਿਆ ਕਿ ੳਨ੍ਹਾਂ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਸਟਿੰਗ ਆਪਰੇਸਨ ਕੀਤਾ ਗਿਆ ਜਿਸ ਤਹਿਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਅਫਸਰ ਪੰਜਾਬ ਜੀ ਦੇ ਸਖਤ ਦਿਸਾ ਨਿਰਦੇਸ ਅਧੀਨ ਇਸ ਖੁਫੀਆ  ਜਾਣਕਾਰੀ ‘ਤੇ ਤੁਰੰਤ ਐਕਸਨ ਲੈਂਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਰਵਿੰਦਰਪਾਲ ਕੌਰ ਦੇ ਦਿਸਾ ਨਿਰਦੇਸ ਅਤੇ ਮੈਡਮ ਪੂਨਮਦੀਪ ਕੌਰ ਡਿਪਟੀ ਮੈਡਿਕਲ ਕਮਿਸਨਰ ਬਰਨਾਲਾ ਜੀ ਦੇ ਵਿਸੇਸ ਸਹਿਯੋਗ ਸਦਕਾ ਗੁਪਤ ਰੇਡ ਕੀਤੀ ਗਈ ਅਤੇ ਸਹਿਰ ਪਟਿਆਲਾ ਦੇ ਪਿੰਡ ਚੌਰਾ ਦੇ ਇੱਕ ਘਰ ਵਿਖੇ ਦੋਸੀ ਨੂੰ ਰੰਗੇ ਹੱਥੀਂ ਟੈਸਟ ਕਰਦੇ ਹੋਏ ਫੜਿਆ ਗਿਆ ਜਿਸ ਦੌਰਾਨ ਗਰਭਪਾਤ ਕਰਨ ਵਾਲਾ ਸਾਜੋ ਸਮਾਨ ਅਤੇ ਵੱਡੀ
ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ। ਡਾ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਇੱਕ ਨਕਲੀ ਗਰਭਵਤੀ ਮਰੀਜ ਨੂੰ ਟੈਸਟ ਕਰਵਾਉਣ ਲਈ ਇਸ ਬੰਦੇ ਕੋਲ ਭੇਜਿਆ ਗਿਆ ਇਸ ਤੋਂ ਪਹਿਲਾ ਇਸ ਦੋਸੀ ਵਿਅਕਤੀ ਨੇ ਇਹ ਟੈਸਟ ਕਰਨ ਬਦਲੇ ਪੱਚੀ ਹਜਾਰ ਰੁਪਏ ਨਗਦ ਲਏ ਸਨ ਅਤੇ ਮਰੀਜ ਨੂੰ ਪਟਿਆਲਾ ਦੇ ਪਿੰਡ ਚੌਰਾ ਵਿਖੇ ਇੱਕ ਔਰਤ ਦੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ । ਇਸ ਦੌਰਾਨ ਜਦੋਂ ਹੀ ਵਿਅਕਤੀ ਵੱਲੋਂ ਘਰ ਵਿੱਚ ਟੈਸਟ ਕਰਨਾ ਸੁਰੂ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੋਂ ਹੀ ਪਹੁੰਚਕੇ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਔਰਤ ਨੂੰ ਵੀ ਪੁਲਿਸ ਵੱਲੋਂ ਗਿ੍ਰਫਤਾਰ ਕੀਤਾ ਗਿਆ ਜੋ ਗੈਰਕਾਨੰਨੀ ਢੰਗ ਨਾਲ ਆਪਣੇ ਘਰ ਵਿੱਚ ਗਰਭਪਾਤ ਕਰਦੀ  ਸੀ । ਉ੍ਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਮੁਕੱਦਮਾਂ ਦਰਜ ਕਰਵਾਇਆ ਗਿਆ ਹੈ  । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ ਪ੍ਰਵੇਸ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਬਰਨਾਲਾ , ਡਾ ਐਸ ਜੇ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ , ਡਾ ਸੀਖਾ ਰੇਡਿਓਲੋਜਿਸਟ ਸਿਵਲ ਹਸਪਤਾਲ ਬਰਨਾਲਾ, ਡਾ ਸੀਤਲ ਔਰਤ ਰੋਗਾਂ ਦੇ ਮਾਹਿਰ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਮੁਲਾਜਮ ਅਤੇ ਪੁਲਿਸ ਪਾਰਟੀ ਮੌਜੂਦ ਸੀ।

Related Post