March 3, 2024 06:48:13
post

Jasbeer Singh

(Chief Editor)

Latest update

ਆਈ ਫੋਨ ਦੇ ਲਾਲਚ ’ਚ ਹੈਵਾਨ ਬਣ ਗਏ ਜਿਗਰੀ ਦੋਸਤ

post-img

ਫਤਿਹਗੜ੍ਹ ਸਾਹਿਬ  : ਜ਼ਿਲ੍ਹਾ ਪੁਲਸ ਨੇ ਇਕ ਨੌਜਵਾਨ ਦੇ ਕਤਲ ਮਾਮਲੇ ’ਚ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਹਰਿਆਣਾ ਦੇ ਰਿਵਾੜੀ ਸ਼ਹਿਰ ਦੇ ਵਸਨੀਕ ਸੰਦੀਪ ਕੁਮਾਰ ਪੁੱਤਰ ਰਾਮੇਸ਼ ਚੰਦਰ ਨੇ ਮੰਡੀ ਗੋਬਿੰਦਗੜ੍ਹ ਪੁਲਸ ਨੂੰ ਲਿਖਵਾਏ ਬਿਆਨ ’ਚ ਦੱਸਿਆ ਕਿ ਉਸ ਦਾ ਲੜਕੇ ਨਵਦੀਪ ਯਾਦਵ ਨੇ ਆਪਣੀ ਮੁੱਢਲੀ ਪੜ੍ਹਾਈ ਖ਼ਤਮ ਕਰਕੇ ਸਾਲ 2019 ’ਚ ਜ਼ਿਲ੍ਹੇ ਦੀ ਇਕ ਯੂਨੀਵਰਸਿਟੀ ਵਿਖੇ ਦਾਖ਼ਲਾ ਲਿਆ ਸੀ। ਜਿਸ ਨੇ ਆਪਣੀ 4 ਸਾਲ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ ਪਰ ਉਸ ਦੀ ਰੀ-ਅਪੀਅਰ ਆਉਣ ਕਾਰਨ ਉਸ ਨੇ ਦੁਬਾਰਾ ਪੇਪਰ ਦੇਣੇ ਸਨ, ਜਿਸ ਕਰਕੇ ਉਸਦਾ ਲੜਕਾ ਨਵਦੀਪ ਯਾਦਵ ਇਹ ਪੇਪਰ ਦੇਣ ਲਈ ਮਿਤੀ 22 ਨਵੰਬਰ ਨੂੰ ਸਵੇਰੇ ਕਰੀਬ 8 ਵਜੇ ਘਰ ਤੋਂ ਚੱਲਿਆ ਸੀ। ਜੋ 8 ਦਸੰਬਰ ਤੋਂ ਹੀ ਲਾਪਤਾ ਹੋ ਗਿਆ ਸੀ। ਇਸ ਸਬੰਧੀ ਉਸ ਦੀ ਪਤਨੀ ਕ੍ਰਿਸ਼ਨਾ ਦੇਵੀ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ’ਚ ਪਹਿਲਾਂ ਹੀ 13 ਦਸੰਬਰ ਨੂੰ ਨਵਦੀਪ ਯਾਦਵ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ। ਪੜਤਾਲ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਨਵਦੀਪ ਯਾਦਵ 4 ਦਸੰਬਰ ਨੂੰ ਮੰਡੀ ਗੋਬਿੰਦਗੜ੍ਹ ਵਿਚ ਰਹਿੰਦੇ ਆਪਣੇ ਦੇ ਦੋਸਤ ਕੋਲ ਆਇਆ ਸੀ।ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਨਵਦੀਪ ਕੋਲ 2 ਮਹਿੰਗੇ ਫੋਨ ਆਈ ਫੋਨ ਤੇ ਸੈਪਸੰਗ ਸੀ ਅਤੇ ਕਰੀਬ 15 ਹਜ਼ਾਰ ਰੁਪਏ ਕੈਸ਼ ਵੀ ਸਨ। ਇਸ ਦੇ ਲਾਲਚ ਵਿਚ ਉਸ ਦੇ ਦੋਸਤਾਂ ਮਨਪ੍ਰੀਤ ਸਿੰਘ ਅਤੇ ਅਜੇ ਸਿੰਘ ਨੇ ਨਵਦੀਪ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜਾਂ ਉਸ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ, ਫ਼ਿਰ ਇਨ੍ਹਾਂ ਵਿਅਕਤੀਆਂ ਵੱਲੋਂ 9 ਦਸੰਬਰ ਉਸ ਦੇ ਲੜਕੇ ਨਵਦੀਪ ਯਾਦਵ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਉਸ ਨੂੰ ਇਕ ਸਕੂਟਰੀ ’ਤੇ ਬਿਠਾ ਕੇ ਇਕ ਕੱਪੜੇ ਵਿਚ ਲਪੇਟ ਕੇ ਭਾਖੜਾ ਨਹਿਰ ਸੌਂਢਾ ਹੈੱਡ ਕੋਲ ਪਾਣੀ ’ਚ ਸੁੱਟ ਦਿੱਤਾ।

Related Post