March 3, 2024 08:38:37
post

Jasbeer Singh

(Chief Editor)

Latest update

ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ - ਮਜੀਠੀਆ

post-img

ਪਟਿਆਲਾ, 18 ਦਸੰਬਰ ( ਜਸਬੀਰ ਜੱਸੀ )-ਗਿਆਰਾਂ ਸਾਲ ਪੁਰਾਣੇ ਡਰੱਗ ਰੈਕੇਟ ਮਾਮਲੇ ’ਚ ਅੱਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਏ. ਡੀ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਸੀ, ਜਿਥੇ ਉਹ ਆਪਣੇ ਸੈਂਕੜੇ ਸਮਰਥਕਾਂ ਸਮੇਤ ਪਹੁੰਚੇ ਅਤੇ ਇਥੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਐਮਰਜੈਂਸੀ ਵਰਗੇ ਹਾਲਾਤ ਹਨ ਤੇ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ਼ ਆਵਾਜ਼ ਚੁੱਕਦਾ ਹੈ ਨੂੰ ਚੁੱਕ ਕੇ ਜੇਲ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਐਸ. ਆਈ. ਟੀ. ਪੂਰੀ ਤਰ੍ਹਾਂ ਰਾਜਨੀਤੀ ਦੇ ਅਧੀਨ ਹੋ ਕੇ ਆਪਣੀ ਕਾਰਵਾਈ ਕਰ ਰਹੀ ਹੈ, ਜੇਕਰ ਉਨ੍ਹਾਂ ਕੋਲ ਇਸ ਮਾਮਲੇ ’ਚ ਕੋਈ ਸਬੂਤ ਹੈ ਤਾਂ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਨਾ ਕਿ ਐਸ. ਆਈ. ਟੀ. ਦਾ ਸਿਆਸੀਕਰਨ ਕਰਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਬਰ ਜੁਲਮ ਦੇ ਖਿਲਾਫ਼ ਗੁਰੂ ਦਾ ਸਿੱਖ ਹੋਣ ਦੇ ਨਾਤੇ ਆਵਾਜ਼ ਬੁਲੰਦ ਕਰਨਾ ਉਨ੍ਹਾਂ ਦਾ ਫਰਜ਼ ਹੈ ਤੇ ਇਸ ਤੋਂ ਉਹ ਕਦੇ ਪਿੱਛੇ ਨਹੀਂ ਹਟਣਗੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਗਿਆਰਾਂ ਸਾਲ ਪੁਰਾਣੇ ਮਾਮਲੇ ’ਚ 8ਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ, ਜਿਸਦੇ ਚੇਅਰਮੈਨ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ ਤੇ ਜਿਹੜੀ ਅਗਲੀ ਐਸ. ਆਈ. ਟੀ. ਬਣੇਦੀ ਦਾ ਅਗਲਾ ਚੀਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਬਣ ਜਾਣਾ ਚਾਹੀਦਾ ਹੈ ਕਿਉਕਿ ਜਦੋਂ ਬਤੌਰ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਸਾਰੇ ਦਿਸ਼ਾ ਨਿਰਦੇਸ਼ ਉਸਨੇ ਹੀ ਦੇਣੇ ਹਨ ਤਾਂ ਫਿਰ ਬਾਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੋਈ ਕਾਰ ਨਹੀਂ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਦੋ ਸਾਲ ਪਹਿਲਾਂ ਡੀ. ਜੀ. ਪੀ. ਚਟੋਉਪਾਧਿਆਏ ਨੇ ਕੇਸ ਦਰਜ ਕੀਤਾ ਸੀ, ਜਿਸ ’ਚ ਉਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਿਚ ਬਣਾਈ ਕਮੇਟੀ ਦੀ ਫਾਇੰਡਿੰਗ ਤੋਂ ਬਾਅਦ ਮੇਜਰ ਪਨੈਲਟੀ ਲੱਗ ਚੁੱਕੀ ਹੈ ਤੇ ਇਸ ਵਿਚ ਕਈ ਅਫ਼ਸਰ ਸਸਪੈਂਡ ਹੋ ਚੁੱਕੇ ਹਨ ਤੇ ਕਈਆ ਨੂੰ ਨੋਟਿਸ ਵੀ ਜਾਰੀ ਹੋਏ ਹਨ ਜਿਨ੍ਹਾਂ ਵਿਚੋਂ ਇਕ ਨੋਟਿਸ ਅੱਜ ਦੀ ਐਸ. ਆਈ. ਟੀ. ਦੇ ਮੁਖੀ ਏ. ਡੀ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਨੂੰ ਵੀ ਮਿਲ ਚੁੱਕਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਐਸ. ਆਈ. ਟੀ. ਕਿੰਨੀ ਕੁ ਨਿਰਪੱਖ ਹੋ ਕੇ ਕੰਮ ਕਰੇਗੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾਂ ਹੈ ਕਿ ਉਹ 9 ਤਰੀਕ ਨੂੰ ਪੰਜਾਬ ਦੀ ਇਕ ਧੀ ਦੇ ਹੱਕ ਵਿਚ ਖੜ੍ਹ ਗਏ ਸਨ ਜਦੋਂ ਕਿ ਖੜ੍ਹਨਾ ਉਨ੍ਹਾਂ ਨੂੰ ਚਾਹੀਦਾ ਸੀ ਤੇ ਦੋ ਦਿਨਾਂ ਬਾਅਦ ਨੋਟਿਸ ਦੇ ਕੇ ਉਨ੍ਹਾਂ ਨੂੰ ਬੁਲਾ ਲਿਆ ਗਿਆ ਪਰ ਉਹ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ,ਹੀਰਾ ਸਿੰਘ ਗਾਬੜੀਆ, ਸਾਬਕਾ ਐਮ ਐਲ ਏ ਦਰਬਾਰਾ ਸਿੰਘ ਗੁਰੂ,  ਹਲਕਾ ਰਾਜਪੁਰਾ ਇੰਚਾਰਜ ਚਰਨਜੀਤ ਸਿੰਘ ਬਰਾੜ, ਜ਼ਿਲਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਪ੍ਰਧਾਨ ਬੰਟੀ ਰੋਮਾਣਾ, ਜਸਪਾਲ ਸਿੰਘ ਬਿੱਟੂ ਚੱਠਾ, ਸ੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ, ਜਗਜੀਤ ਸਿੰਘ ਕੋਹਲੀ, ਗੁਰਲਾਲ ਸਿੰਘ ਭੰਗੂ, ਕਬੀਰ ਦਾਸ, ਜਸਮੇਰ ਸਿੰਘ ਲਾਛੜੂ, ਸੁਖਵਿੰਦਰ ਪਾਲ ਸਿੰਘ ਮਿੰਟਾ, ਐਡਵੋਕੇਟ ਰਾਕੇਸ਼ ਪਰਾਸ਼ਰ, ਸੁਖਬੀਰ ਅਬਲੋਵਾਲ, ਆਕਾਸ਼ ਬਾਕਸਰ, ਤਲਵੀਰ ਸਿੰਘ ਗਿੱਲ ਅੰਮਿ੍ਰਤਸਰ ਦੱਖਣੀ, ਜੋਤ ਸਿੰਘ ਸਮਰਾ ਅਜਨਾਲਾ, ਰਾਣਾ ਲੋਪੋਕੇ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਦਰਬਾਰਾ ਸਿੰਘ ਗੁਰੂ, ਗੁਰਇਕਬਾਲ ਸਿੰਘ ਮਾਹਲਕਾਦੀਆ ਹਲਕਾ ਇੰਚਾਰਜ, ਵਿਨਰਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਵਿਰਕ, ਮੱਖਣ ਸਿੰਘ ਲਾਲਕਾ, ਇੰਦਰਮੋਹਨ ਸਿੰਘ ਬਜਾਜ, ਪਰਮਜੀਤ ਸਿੰਘ ਪੰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਇੰਦਰਜੀਤ ਸਿੰਘ ਰੱਖੜਾ, ਅਮਰਿੰਦਰ ਸਿੰਘ ਘੱਗਾ, ਵਿੰਦਾ ਗਰੋਵਰ, ਸੱਕੂ ਗਰੋਵਰ, ਗੁਰਵ ਿੰਦਰ ਸਿੰਘ ਸਕਤੀਮਾਨ, ਜ਼ਿਲ੍ਹਾ ਯੂਥ ਪ੍ਰਧਾਨ ਸਤਨਾਮ ਸਿੰਘ ਸੱਤਾ, ਪਲਵਿੰਦਰ ਸਿੰਘ ਰਿੰਕੂ ਪ੍ਰਧਾਨ ਆਦਿ ਹਾਜ਼ਰ ਸਨ। 

Related Post