March 3, 2024 17:47:19
post

Jasbeer Singh

(Chief Editor)

Latest update

ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ

post-img

ਜਲੰਧਰ - ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਜਿੱਥੇ ਰਾਜਾ ਵੜਿੰਗ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਕਿੱਸੇ ਸਾਂਝੇ ਕੀਤੇ, ਉਥੇ ਹੀ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਮੁੱਦਿਆਂ 'ਤੇ ਵੀ ਚਰਚਾ ਕੀਤੀ। ਇਸ ਮੌਕੇ ਪੁੱਛੇ ਗਏ ਸਵਾਲ ਕਾਂਗਰਸ ਅਤੇ 'ਆਪ' ਦੇ ਗਠਜੋੜ ਨੂੰ ਲੈ ਕੇ ਕੀ ਤੁਸੀਂ ਹੱਕ ਵਿਚ ਹੋ ਜਾਂ ਨਹੀਂ, ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਹੱਕ ਵਿਚ ਹੋਣ ਜਾਂ ਨਾ ਹੋਣ ਨਾਲ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦਿੱਲੀ ਤੱਕ ਪਹੁੰਚਾਵਾਂ। ਜੋ ਲੋਕ ਪੰਜਾਬ ਦੇ ਮਹਿਸੂਸ ਕਰਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਿੱਲੀ ਤੱਕ ਪਹੁੰਚਾਵਾਂ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਇੱਛਾ ਹੋਵੇ ਅਲਾਇੰਸ ਕਰਨ ਦੀ ਤਾਂ ਪੰਜਾਬ ਦੀ ਜਨਤਾ ਦੀ ਇੱਛਾ ਨਾ ਹੋਵੇ, ਜਾਂ ਫਿਰ ਪੰਜਾਬ ਦੀ ਜਨਤਾ ਦੀ ਇੱਛਾ ਹੋਵੇ ਅਤੇ ਮੇਰੀ ਇੱਛਾ ਅਲਾਇੰਸ ਦੀ ਨਾ ਹੋਵੇ। ਮੈਨੂੰ ਲੱਗਦਾ ਹੈ ਕਿ ਇਸ ਮੁੱਦੇ 'ਤੇ ਹਾਈਕਮਾਨ ਬਹੁਤ ਸਾਰੇ ਪੱਖਾਂ ਤੋਂ ਇਨਫੋਰਮੈਸ਼ਨ ਲੈ ਰਹੀ ਹੈ ਅਤੇ ਹਾਈਕਮਾਨ ਉਹੀ ਫ਼ੈਸਲਾ ਕਰੇਗੀ ਜੋ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਕਾਂਗਰਸੀ ਵਰਕਰ ਚਾਹੁੰਦੇ ਹੋਣ। ਮੇਰੇ ਨਾਲ ਇਕ-ਦੋ ਵਾਰ ਇਸ ਮੁੱਦੇ 'ਤੇ ਹਾਈਕਮਾਨ ਨਾਲ ਚਰਚਾ ਹੋ ਚੁੱਕੀ ਹੈ। ਸਾਨੂੰ ਹੁਣ ਤੱਕ ਇਕ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਅਲਾਇੰਸ ਕਰਨਾ ਹੈ ਤਾਂ ਤਿਆਰ ਰਹੋ। ਚਾਰ ਦਿਨ ਪਹਿਲਾਂ ਕੇ. ਸੀ. ਵੇਣੂੰਗੋਪਾਲ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਇਹੀ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਲਈ 13 ਸੀਟਾਂ 'ਤੇ ਲੜਨ ਲਈ ਤਿਆਰ ਰਹੋ। ਗਠਜੋੜ ਹੋਣ ਦੀ ਅਜੇ ਤੱਕ ਕੋਈ ਚਰਚਾ ਨਹੀਂ ਹੈ। ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਿਰ ਝੁਕਾ ਕੇ ਜੋ ਵੀ ਹਾਈਕਮਾਨ ਦਾ ਫ਼ੈਸਲਾ ਹੋਵੇਗਾ, ਉਸ ਨੂੰ ਮੰਨਾਗਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਜੋ ਵੀ ਵਜੂਦ ਹੈ, ਉਹ ਕਾਂਗਰਸ ਪਾਰਟੀ ਹੀ ਹੈ। ਅਸੀਂ 13 ਦੀਆਂ 13 ਸੀਟਾਂ 'ਤੇ ਲੜਾਂਗੇ, ਜਿੱਤਾਗੇ ਜਾਂ ਨਹੀਂ ਉਹ ਤਾਂ ਸਮਾਂ ਹੀ ਦੱਸੇਗਾ। 

Related Post