March 3, 2024 16:55:38
post

Jasbeer Singh

(Chief Editor)

Latest update

ਪੰਜਾਬ ਸਰਕਾਰ ਵਲੋਂ ਸਰਕਾਰੀ ਆਯੁਰਵੇਦਿਕ ਡਿਸਪੈਂਸਰੀਆਂ ’ਚ ਦਵਾਈਆਂ ਵੰਡੀਆਂ

post-img

ਪਟਿਆਲਾ, 22 ਦਸੰਬਰ ( ਜਸਬੀਰ ਜੱਸੀ )-ਪੰਜਾਬ ਸਰਕਾਰ ਵੱਲੋਂ ਆਯੁਸ਼ ਨੂੰ ਉਤਸਾਹਿਤ ਕਰਨ ਦੀ ਪਹਿਲਕਦਮੀ ਦੇ ਚੱਲਦਿਆਂ 5 ਸਾਲਾਂ ਦੇ ਬਾਅਦ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ, ਸਰਕਾਰੀ ਹਸਪਤਾਲ, ਪੰਚਕਰਮ ਕੇਂਦਰਾਂ ਅਤੇ ਸਿਹਤ ਕੇਂਦਰਾਂ ਲਈ ਆਯੁਰਵੈਦਿਕ ਦਵਾਈਆਂ ਖਰੀਦੀਆਂ ਅਤੇ ਵੰਡੀਆਂ ਜਾ ਰਹੀਆਂ ਹਨ। ਆਯੁਰਵੇਦ ਦੇ ਡਾਇਰੈਕਟਰ ਡਾ: ਰਵੀ ਧੂਮਰਾ ਨੇ ਅੱਜ ਪਟਿਆਲਾ ਦੀ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਹਨਾਂ ਸਨਮਾਨਿਤ ਕੀਤੇ ਟੀਮ ਮੈਂਬਰਾਂ ਵਿੱਚ ਡਾਕਟਰ ਮੋਹਨ ਕੌਸਲ ਡੀਏਯੂਓ/ਨੋਡਲ ਅਫਸਰ, ਡਾਕਟਰ ਗੁਰਮੀਤ ਸਿੰਘ, ਡਾਕਟਰ ਵਿਕਰਮ ਗੋਸਵਾਮੀ, ਡਾਕਟਰ ਕੁਲਦੀਪ ਕੁਮਾਰ, ਡਾਕਟਰ ਅਨੂ ਸਾਰਦਾ, ਫਾਰਮਾਸਿਸਟ ਨਿਸਾ ਰਾਣੀ ਅਤੇ ਹਰਪ੍ਰੀਤ ਸਿੰਘ ਸ਼ਾਮਿਲ ਸਨ। ਇਹਨਾਂ ਨੂੰ ਦਵਾਈਆਂ ਦੇ ਸਹੀ ਭੰਡਾਰ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਸਨਮਾਨਿਤ ਕੀਤਾ ਗਿਆ। ਸਟੋਰ ਨੰਬਰ 2 ਦੇ ਇੰਚਾਰਜ ਡਾ: ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਯੂਸ ਨੂੰ ਉਤਸਾਹਿਤ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 22 ਜ਼ਿਲਿਆਂ ਵਿਚ 73  ਆਯੁਰਵੈਦਿਕ ਦਵਾਈਆਂ ਵੰਡੀਆਂ ਹਨ। ਸਾਡੀ ਟੀਮ ਦੇ ਮੈਂਬਰਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਉਨ੍ਹਾਂ ਨੇ ਇਸ ਲਈ ਕੋਈ ਛੁੱਟੀ ਵੀ ਨਹੀਂ ਲਈ। ਉਨ੍ਹਾਂ ਕਿਹਾ ਕਿ ਆਯੁਰਵੇਦ ਦੇ ਨਿਰਦੇਸਕ ਦੀਆਂ ਹਦਾਇਤਾਂ ਅਨੁਸਾਰ ਆਯੁਰਵੈਦਿਕ ਦਵਾਈਆਂ ਆਯੁਰਵੈਦਿਕ ਫਾਰਮੇਸੀ ਪਟਿਆਲਾ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇੱਥੇ ਹੀ ਸਟੋਰ ਕੀਤੀਆਂ ਜਾਂਦੀਆਂ ਹਨ। ਡਾ ਗੁਰਮੀਤ ਸਿੰਘ ਨੇ ਕਿਹਾ, ‘‘ਇਹਨਾਂ ਦਵਾਈਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਸਾਰੀਆਂ ਆਯੁਰਵੈਦਿਕ ਡਿਸਪੈਂਸਰੀਆਂ ਵਿੱਚ ਵੰਡਿਆ ਜਾਵੇਗਾ।

Related Post