March 3, 2024 08:34:19
post

Jasbeer Singh

(Chief Editor)

Latest update

ਚੇਅਰਮੈਨ ਰਣਜੋਧ ਹਡਾਣਾ ਨੇ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਜੇਤਾ ਕਰਨ ਗੜੀ ਦਾ ਕੀਤਾ ਸਨਮਾਨ

post-img

ਪਟਿਆਲਾ 22 ਸੰਬਰ ( ਅਨੁਰਾਗ ਸ਼ਰਮਾ) ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਗਿਨੀਜ਼ ਬੁੱਕ ਆਫ਼ ਰਿਕਾਰਡ ਹੋਲਡਰ ਅਤੇ ਆਮ ਆਦਮੀ ਪਾਰਟੀ ਪਟਿਆਲਾ ਯੂਥ ਵਿੰਗ ਦੇ ਮੀਤ ਪ੍ਰਧਾਨ ਕਰਨ ਗੜੀ ਦਾ ਸ਼ਾਲ ਅਤੇ ਸਿਰਪਾਓ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦੀਪਕ ਸੂਦ, ਸੂਬਾ ਸਕੱਤਰ ਟਰੇਡ ਵਿੰਗ ਪੰਜਾਬ 'ਤੇ ਪ੍ਰਭਾਰੀ ਹਲਕਾ ਡੇਰਾ ਬਸੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.  ਦੱਸਣਯੋਗ ਹੈ ਕਿ ਚੇਅਰਮੈਨ ਹਡਾਣਾ ਨੇ ਕਰਨ ਵਲੋਂ ਉਂਗਲਾਂ ਦੇ ਭਾਰ ਅਤੇ ਪਿੱਠ ਤੇ 10ਕਿੱਲੋ ਵਜ਼ਨ ਰੱਖ ਕੇ 679 ਪੁਸ਼-ਅੱਪ ਨਾਲ ਬਣਾਏ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਨਾਮ ਦਰਜ਼ ਕਰਵਾਉਣ ਤੇ ਇਹ ਸਨਮਾਨ ਕੀਤਾ ਹੈ. ਇਸ ਤੋਂ ਪਹਿਲਾਂ ਇਹ ਰਿਕਾਰਡ ਜਰਮਨ ਦੇ ਨਿਕਾ ਡੇਜਰਿਕਵਾਜਡੇ ਦੇ ਨਾਮ ਸੀ, ਜਿਸਨੇ ਕੁਝ ਇਸੇ ਤਰ੍ਹਾਂ ਨਾਲ 645 ਪੁਸ਼-ਅੱਪ ਲਗਾਏ ਸਨ. ਇਸ ਤੋਂ ਇਲਾਵਾ ਮੌਕੇ ਤੇ ਕਰਨ ਨੇ ਆਪਣੇ ਬਾਰੇ ਹੋਰ ਦੱਸਦਿਆਂ ਕਿਹਾ ਕਿ ਉਸਨੇ ਮਸ਼ਹੂਰ ਖਿਡਾਰੀ ਬਰੂਸਲੀ ਵਲੋਂ ਖੇਡ ਪ੍ਰਤੀ ਪਿਆਰ ਨੂੰ ਦੇਖ ਕੇ ਪ੍ਰੇਰਨਾ ਲਈ ਹੈ. ਕਰਨ ਨੇ ਦੱਸਿਆ ਕਿ ਉਹ ਆਪਣੀ ਖੇਡ ਦੇ ਨਾਲ ਨਾਲ ਆਮ ਆਦਮੀ ਪਾਰਟੀ ਲਈ ਵੀ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਿਹਾ ਹੈ. ਕਰਨ ਨੇ ਦੱਸਿਆ ਕਿ ਉਹ 2016 ਤੋਂ ਇਸ ਦੀ ਪ੍ਰੈਕਟਿਸ ਕਰ ਰਿਹਾ ਸੀ. ਉਹ ਖੁਦ ਇੱਕ ਜਿੰਮ ਚਲਾਉਂਦਾ ਹੈ, ਜਿਸ ਵਿਚ 200 ਦੇ ਕਰੀਬ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਲਈ ਟਰੇਨਿੰਗ ਦਿੰਦਾ ਹੈ. ਮੌਜੂਦਾ ਰਿਕਾਰਡ ਤੋਂ ਪਹਿਲਾ ਵੀ ਉਹ ਤਿੰਨ ਵਰਲਡ ਰਿਕਾਰਡ ਆਪਣੇ ਨਾਮ ਕਰ ਚੁੱਕਾ ਹੈ. ਜਿਸ ਵਿੱਚ ਪਹਿਲਾ 30 ਸੈਕਿੰਟ ਵਿਚ 1 ਬਾਂਹ ਤੇ 48 ਪੁਸ਼-ਅੱਪ, ਦੂਸਰਾ 30 ਸੈਕਿੰਟ ਵਿੱਚ 4 ਉਂਗਲਾਂ ਤੇ 35 ਪੁਸ਼-ਅੱਪ ਅਤੇ ਤੀਸਰਾ ਇੱਕ ਘੰਟੇ ਵਿੱਚ 1632 ਡੰਡ ਲਗਾ ਚੁੱਕਾ ਹੈ. ਕਰਨ ਮੁਤਾਬਿਕ ਉਸਨੇ ਜੂਨ 2023 ਵਿੱਚ ਆਪਣਾ ਟੀਚਾ ਪੂਰਾ ਕੀਤਾ, ਜਿਸ ਮਗਰੋਂ 10 ਦਸੰਬਰ 2023 ਨੂੰ ਉਨ੍ਹਾਂ ਨੂੰ ਗਿਨੀਜ਼ ਬੁੱਕ ਆਫ਼ ਰਿਕਾਰਡ ਵਲੋਂ ਇਹ ਪ੍ਰਸੰਸਾ ਪੱਤਰ ਮਿਲਿਆ। ਉਨ੍ਹਾਂ ਇਸ ਸਨਮਾਨ ਲਈ ਆਪ ਦੇ ਸੂਬਾ ਸਕੱਤਰ ਅਤੇ ਚੇਅਰਮੈਨ ਪੀ ਆਰ ਟੀ ਸੀ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕੀਤਾ।

Related Post