March 3, 2024 16:20:26
post

Jasbeer Singh

(Chief Editor)

Latest update

'ਰਾਮ ਮੰਦਰ ਦੇ ਉਦਘਾਟਨ ਮੌਕੇ ਦੁਨੀਆ ਭਰ ਦੇ ਮੰਦਰਾਂ 'ਚ ਜਗਾਏ ਜਾਣ ਦੀਵੇ'

post-img

22 ਜਨਵਰੀ, 2024 ਦਾ ਦਿਨ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਵਾਂਗਰ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਭਗਵਾਨ ਰਾਮ ਜੀ ਦੇ ਜਨਮ ਅਸਥਾਨ ਨੂੰ ਸਮਰਪਿਤ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ। ਇਸ ਦਿਨ ਸਾਰੀ ਦੁਨੀਆ ਵਿੱਚ ਰਹਿਣ ਬਸੇਰਾ ਕਰਦੇ ਸਨਾਤਨੀ ਲੋਕ ਆਪਣੇ ਘਰਾਂ ਵਿਚ ਜਿੱਥੇ ਦੀਪ ਮਾਲਾ ਕਰਨ ਉੱਥੇ ਰਾਮ ਧੁੰਨ ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤਾਂ ਜੋ ਆਪਾਂ ਸਾਰੇ ਇਸ ਪਵਿੱਤਰ ਦਿਨ ਵਿੱਚ ਆਪਣੀ ਹਾਜ਼ਰੀ ਲੁਆ ਸਕੀਏ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨਿਓ ਸਥਿਤ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਆਏ ਡਾ. ਰਾਮ ਵਿੱਦਿਆ ਵਿਸ਼ਵ ਸੰਯੁਕਤ ਕੋਆਰਡੀਨੇਟਰ ਐੱਚ.ਐਸ.ਐਸ ਨੇ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ ਤਿਆਰ ਹੋ ਰਿਹਾ ਰਾਮ ਮੰਦਰ ਜਿਸ ਦਾ ਉਦਘਾਟਨ 22 ਜਨਵਰੀ ਨੂੰ ਹੋਣ ਜਾ ਰਿਹਾ, ਇਸ ਮੰਦਰ ਵਿੱਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਵੀ ਹੋ ਰਹੀ ਹੈ। ਇਸ ਮੰਦਰ ਦੀ ਉਸਾਰੀ ਲਈ ਹਜ਼ਾਰਾਂ ਲੱਖਾਂ ਰਾਮ ਭਗਤਾਂ ਨੇ ਆਪਣੀ ਜਾਨ ਅਤੇ ਸਮਾਂ ਦਿੱਤਾ ਹੈ। ਇਟਲੀ ਦੇ ਸਾਰੇ ਮੰਦਰਾਂ ਵਿੱਚ ਵੀ ਉਦਘਾਟਨ ਵਾਲੇ ਰਾਮ ਭਗਤ ਆਪਣੇ ਘਰਾਂ ਵਿੱਚ ਦੀਪ ਜਗਾਉਣ। ਇਸ ਮੌਕੇ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ) ਦੀ ਪ੍ਰਬੰਧਕ ਕਮੇਟੀ ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸੋ਼ਸ਼ੀਏਸ਼ਨ ਇਟਲੀ (ਰਜਿ:) ਨੇ ਡਾ. ਰਾਮ ਵਿੱਦਿਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

Related Post