March 3, 2024 16:48:35
post

Jasbeer Singh

(Chief Editor)

Latest update

ਆਂਧਰਾ ਪ੍ਰਦੇਸ਼ ਦੇ ਤਿਰੂਮਲਾ ਮੰਦਰ 'ਚ 'ਵੈਕੁੰਠ ਦੁਆਰ ਦਰਸ਼ਨ', ਉਮੜੀ ਸ਼ਰਧਾਲੂਆਂ ਦੀ ਭੀੜ

post-img

ਤਿਰੂਮਾਲਾ- ਆਂਧਰਾ ਪ੍ਰਦੇਸ਼ 'ਚ ਵਿਸ਼ਵ ਪ੍ਰਸਿੱਧ ਭਗਵਾਨ ਵੈਂਕਟੇਸ਼ਵਰ ਦੇ 'ਵੈਕੁੰਠ ਦੁਆਰ ਦਰਸ਼ਨ' ਲਈ ਤਿਰੂਮਲਾ ਦੇ ਪਵਿੱਤਰ ਮੰਦਰ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਉਮੜੇ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਅਗਲੇ 9 ਦਿਨਾਂ ਤੱਕ  ਵੈਕੁੰਠ ਦੁਆਰ ਦਰਸ਼ਨ' ਦੀ ਸਹੂਲਤ ਪ੍ਰਦਾਨ ਕਰੇਗਾ। ਸ਼ਨੀਵਾਰ ਨੂੰ ਪਹਿਲੇ ਦਿਨ ਲਗਭਗ 72,000 ਸ਼ਰਧਾਲੂਆਂ ਨੇ ਭਗਵਾਨ ਵੈਂਕਟੇਸ਼ਵਰ ਦੇ 'ਵੈਕੁੰਠ ਦੁਆਰ' ਦੇ ਦਰਸ਼ਨ ਕੀਤੇ, ਜਿਨ੍ਹਾਂ 'ਚ ਲਗਭਗ 4800 ਵੀ. ਆਈ. ਪੀ. ਸਨ। 10 ਜਨਵਰੀ ਤੱਕ ਚੱਲਣ ਵਾਲੇ 'ਵੈਕੁੰਠ ਦੁਆਰ ਦਰਸ਼ਨ' 'ਚ 10 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਨ ਸ਼ਰਧਾਲੂ 'ਵੈਕੁੰਠ ਦੁਆਰ ਦਰਸ਼ਨ' ਪ੍ਰਾਪਤ ਕਰਨ ਦੀ ਆਗਿਆ ਦੇਣ ਲਈ ਸਾਰੀਆਂ ਜ਼ਰੂਰੀ ਵਿਵਸਥਾਵਾਂ ਕੀਤੀਆਂ ਜਾਣਗੀਆਂ। ਪਿਛਲੇ ਕੁਝ ਸਾਲਾਂ ਵਾਂਗ ਇਸ ਸਾਲ ਵੀ ਆਨਲਾਈਨ ਬੁੱਕਿੰਗ ਲਈ ਇਕ ਪ੍ਰੋਟੋਕਾਲ ਲਾਗੂ ਹੋਵੇਗਾ। ਦਰਸ਼ਨ ਸਿਰਫ ਇਕ ਸੀਮਤ ਸੀਮਾ ਤੱਕ ਹੀ ਪ੍ਰਦਾਨ ਕੀਤੇ ਜਾਣਗੇ। ਟੀ. ਟੀ. ਡੀ. ਨੇ ਵੀ. ਆਈ.  ਪੀ. ਅਤੇ ਹੋਰ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ਼ ਵੈਕੁੰਠ ਏਕਾਦਸ਼ੀ ਦੇ ਦਿਨ ਮੰਦਰ 'ਚ ਭੀੜ ਨਾ ਲਾਉਣ। 10 ਦਿਨਾਂ ਵਿਚੋਂ ਕਿਸੇ ਇਕ ਦਿਨ ਦੌਰਾਨ ਆਪਣੀ ਯਾਤਰਾ ਦੀ ਯੋਜਨਾ ਬਣਾਓ। ਸ਼ਰਧਾਲੂਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਦਰਸ਼ਨ ਦੀ ਸਹੂਲਤ ਉਪਲਬਧ ਕਰਾਉਣ ਦੀ ਵਿਵਸਥਾ ਕੀਤੀ ਗਈ ਹੈ। 

Related Post