March 3, 2024 17:13:42
post

Jasbeer Singh

(Chief Editor)

Latest update

ਫਿਰੋਜ਼ਪੁਰ ’ਚ ਵੱਡੀ ਘਟਨਾ, ਪੁਲਸ ਟੀਮ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਚੱਲੀਆਂ ਗੋਲ਼ੀਆਂ

post-img

ਫਿਰੋਜ਼ਪੁਰ  : ਕਾਲੀ ਟੇਪ ਲੱਗੀ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਪੁਲਸ ਵਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਏ. ਐੱਸ. ਆਈ. ਅਤੇ ਹੋਰਨਾਂ ਕਰਮਚਾਰੀਆਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਫਰਾਰ ਹੋ ਗਏ। ਘਟਨਾ ਅੱਡਾ ਖਾਈ ਵਾਲੇ ਦੇ ਕੋਲ ਸੋਮਵਾਰ ਸ਼ਾਮ ਵਾਪਰੀ। ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਰੂਟੀਨ ਗਸ਼ਤ ’ਤੇ ਸੀ ਤਾਂ ਅੱਡਾ ਖਾਈ ਵਾਲਾ ਦੇ ਕੋਲ ਇਕ ਕਾਰ, ਜਿਸ ’ਚ ਚਾਰ ਵਿਅਕਤੀ ਸਵਾਰ ਸਨ ਅਤੇ ਸ਼ੀਸ਼ਿਆਂ ’ਤੇ ਕਾਲੀ ਟੇਪ ਲੱਗੀ ਹੋਈ ਸੀ। ਸ਼ੱਕ ਪੈਣ ’ਤੇ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਗੱਡੀ ਪੁਲਸ ਟੀਮ ’ਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਆਪਣਾ ਬਚਾਓ ਕਰਦੇ ਹੋਏ ਪੁਲਸ ਟੀਮ ਨੇ ਗੱਡੀ ਦੇ ਟਾਇਰਾਂ ’ਤੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਗੱਡੀ ਸ਼ਹਿਰ ਤੋਂ ਬਾਹਰ ਵਾਲੀ ਰੋਡ ਨੂੰ ਨਿਕਲ ਗਈ। ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਕਿਲੇਵਾਲਾ ਚੌਕ ਦੇ ਕੋਲ ਬੇਆਬਾਦ ਜਗ੍ਹਾ ’ਤੇ ਉਹੀ ਗੱਡੀ ਖੜ੍ਹੀ ਮਿਲੀ ਜਦਕਿ ਉਸ ਵਿਚ ਸਵਾਰ ਦੋਸ਼ੀ ਫਰਾਰ ਹੋ ਚੁੱਕੇ ਸਨ। ਪੁਲਸ ਨੇ ਗੱਡੀ ਕਬਜ਼ੇ ਵਿਚ ਲੈ ਕੇ ਇਸਦੇ ਨੰਬਰ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਗੱਡੀ ਵਿਚ ਕੌਣ ਲੋਕ ਸਨ ਅਤੇ ਉਨ੍ਹਾਂ ਦਾ ਕੀ ਇਰਾਦਾ ਸੀ? 

Related Post