March 3, 2024 08:33:37
post

Jasbeer Singh

(Chief Editor)

Latest update

ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਸਖ਼ਤ ਹੁਕਮ

post-img

ਲੁਧਿਆਣਾ : ਨਵੇਂ ਸਾਲ ਦੇ ਆਗਮਨ ’ਤੇ ਸ਼ਹਿਰ ’ਚ ਹੋਣ ਵਾਲੇ ਪ੍ਰੋਗਰਾਮ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਪੁਲਸ ਵੱਲੋਂ ਪਹਿਲਾਂ ਹੀ ਸਖ਼ਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੇਰ ਰਾਤ 1 ਵਜੇ ਤੋਂ ਬਾਅਦ ਮਹਾਨਗਰ ਦੇ ਹੋਟਲ, ਬੀਅਰ ਬਾਰ, ਰੈਸਟੋਰੈਂਟ ਅਤੇ ਹੋਰ ਜਗ੍ਹਾ ’ਤੇ ਕੋਈ ਪ੍ਰੋਗਰਾਮ ਨਹੀਂ ਹੋਵੇਗਾ। ਸਾਰਿਆਂ ਨੂੰ ਇਕ 1 ਵਜੇ ਆਪਣੇ ਕਾਰੋਬਾਰੀ ਸਥਾਨ ਬੰਦ ਕਰਨੇ ਪੈਣਗੇ। ਜਾਰੀ ਹੋਏ ਹੁਕਮਾਂ ’ਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਨੂੰ ਨਾ ਮੰਨਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੀਰਵਾਰ ਨੂੰ ਡੀ. ਸੀ. ਪੀ. (ਹੈੱਡਕੁਆਰਟਰ) ਰੁਪਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਸਵਾਗਤ ਲਈ ਮਹਾਨਗਰ 'ਚ ਕਈ ਥਾਵਾਂ ’ਤੇ ਸਵਾਗਤੀ ਸਮਾਰੋਹ ਹੁੰਦੇ ਹਨ, ਜਿਸ ਵਿਚ ਕਈ ਹੋਟਲ, ਰੈਸਟੋਰੈਂਟ, ਬੀਅਰ ਬਾਰ, ਪਬ ਜਾਂ ਫਿਰ ਹੋਰ ਜਗ੍ਹਾ ’ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮਹਾਨਗਰ ਦੇ ਕਈ ਪ੍ਰਮੁੱਖ ਬਾਜ਼ਾਰਾਂ ’ਚ ਵੀ ਲੋਕਾਂ ਦੀ ਭੀੜ ਜੁੱਟੀ ਰਹਿੰਦੀ ਹੈ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ’ਚ ਜੁੱਟੇ ਰਹਿੰਦੇ ਹਨ। ਕਈ ਵਾਰ ਲੜਾਈ-ਝਗੜੇ ਹੁੰਦੇ ਹਨ ਜਾਂ ਫਿਰ ਲੁੱਟ-ਖੋਹ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਡੀ. ਸੀ. ਪੀ. ਦੇ ਅਨੁਸਾਰ 1 ਵਜੇ ਦੇਰ ਰਾਤ ਤੋਂ ਬਾਅਦ ਮਹਾਨਗਰ ਦਾ ਕੋਈ ਵੀ ਰੈਸਟੋਰੈਂਟ, ਹੋਟਲ, ਪਬ ਜਾਂ ਫਿਰ ਬੀਅਰ ਬਾਰ ਨਹੀਂ ਖੁੱਲ੍ਹੇਗਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਜਿਸ ਕਾਰਨ ਕੋਈ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

Related Post