March 3, 2024 17:14:22
post

Jasbeer Singh

(Chief Editor)

Latest update

ਸੰਘਣੀ ਧੁੰਦ ਦਰਮਿਆਨ ਰੇਲ ਦਾ ਸਫ਼ਰ ਹੋਇਆ ਔਖਾ, ਠੰਡ 'ਚ ਠਰਦੇ ਯਾਤਰੀ ਕਰ ਰਹੇ ਟਰੇਨਾਂ ਦੀ ਉਡੀਕ

post-img

ਲੁਧਿਆਣਾ : ਉੱਤਰ ਭਾਰਤ ’ਚ ਦੂਜੇ ਦਿਨ ਵੀ ਸੰਘਣੀ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਟਰੇਨਾਂ ਦੀ ਰਫ਼ਤਾਰ ਰੁਕੀ ਰਹੀ। ਦਰਜਨ ਤੋਂ ਵੱਧ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਪੱਛੜ ਕੇ ਚੱਲੀਆਂ, ਜਿਸ ਕਾਰਨ ਯਾਤਰੀਆਂ ਨੂੰ ਠਰਦੇ ਹੋਏ ਟਰੇਨਾਂ ਦਾ ਇੰਤਜ਼ਾਰ ਕਰਨਾ ਪਿਆ। ਵੀ. ਆਈ. ਪੀ. ਟਰੇਨਾਂ ਦੀ ਰਫ਼ਤਾਰ ਵੀ ਮੱਧਮ ਪੈ ਗਈ। ਹਾਲਾਂਕਿ ਵਿਭਾਗ ਵੱਲੋਂ ਟਰੇਨਾਂ ਦੀ ਸਪੀਡ ਦਰੁੱਸਤ ਰੱਖਣ ਲਈ ਲੋਕੋ ਪਾਇਲਟਾਂ ਨੂੰ ਫੌਗ ਸੇਫਟੀ ਡਿਵਾਈਸ ਵੀ ਮੁਹੱਈਆ ਕਰਵਾਏ ਗਏ ਹਨ ਪਰ ਫਿਰ ਵੀ ਧੁੰਦ ਕਾਰਨ ਟਰੇਨਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ। ਯਾਤਰੀ ਸਰਦੀ ਤੋਂ ਬਚਣ ਲਈ ਜਿੱਥੇ ਜਗ੍ਹਾ ਮਿਲ ਰਹੀ ਹੈ, ਬੈਠ ਕੇ ਸਮਾਂ ਗੁਜ਼ਾਰ ਰਹੇ ਹਨ। ਨਿਰਮਾਣ ਕਾਰਜਾਂ ਕਾਰਨ ਜਗ੍ਹਾ ਘੱਟ ਹੋਣ ਕਾਰਨ ਯਾਤਰੀ ਪੁਲਾਂ ’ਤੇ ਬੈਠਦੇ ਹਨ। ਅੰਮ੍ਰਿਤਸਰ ਤੋਂ ਨਾਂਦੇੜ ਵੱਲ ਜਾਣ ਵਾਲੀ ਐਕਸਪ੍ਰੈੱਸ 10 ਘੰਟੇ, ਸ੍ਰੀ ਮਾਤਾ ਵੈਸ਼ਣੋ ਦੇਵੀ ਵੰਦੇ ਭਾਰਤ ਐਕਸਪ੍ਰੈੱਸ 4 ਘੰਟੇ, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣਕਾਰੀ ਸ਼ਤਾਬਦੀ ਐਕਸਪ੍ਰੈੱਸ 4 ਘੰਟੇ, ਦਿੱਲੀ ਅੰਮ੍ਰਿਤਸਰ ਸੁਪਰਫਾਸਟ 10 ਘੰਟੇ, ਨਾਂਦੇੜ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ 8 ਘੰਟੇ, ਪੂਨਾ ਤੋਂ ਜੰਮੂ ਵੱਲ ਜਾਣ ਵਾਲੀ ਪੂਨਾ ਜੰਮੂ ਐਕਸਪ੍ਰੈੱਸ 3 ਘੰਟੇ, ਸ੍ਰੀ ਮਾਤਾ ਵੈਸ਼ਣੋ ਦੇਵੀ ਵੱਲ ਜਾਣ ਵਾਲੀ ਅੰਡੇਮਾਨ ਐਕਸਪ੍ਰੈੱਸ 3 ਘੰਟੇ, ਨਵੀਂ ਦਿੱਲੀ ਤੋਂ ਜੰਮੂ ਵੱਲ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ 5 ਘੰਟੇ, ਅੰਮ੍ਰਿਤਸਰ ਤੋਂ ਬਿਲਾਸਪੁਰ ਵੱਲ ਜਾਣ ਵਾਲੀ ਅੰਮ੍ਰਿਤਸਰ ਬਿਲਾਸਪੁਰ ਐਕਸਪ੍ਰੈੱਸ 7 ਘੰਟੇ, ਮਾਲਵਾ ਐਕਸਪ੍ਰੈੱਸ 11 ਘੰਟੇ, ਐੱਮ. ਸੀ. ਟੀ. ਐੱਮ. ਕੋਟਾ ਐਕਸਪ੍ਰੈੱਸ 1 ਘੰਟਾ, ਜੰਮੂ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਡੇਢ ਘੰਟਾ, ਜੰਮੂ ਤੋਂ ਪੂਨਾ ਵੱਲ ਜਾਣ ਵਾਲੀ ਜੰਮੂ ਪੂਨਾ ਜੇਹਲਮ ਐਕਸਪ੍ਰੈੱਸ 2 ਘੰਟੇ ਲੇਟ ਰਹੀ।

Related Post