March 3, 2024 17:48:50
post

Jasbeer Singh

(Chief Editor)

Latest update

ਸਪੀਕਰ ਧਨਖੜ ਨੇ ਰਾਘਵ ਚੱਢਾ ਨੂੰ ਪਾਰਟੀ ਦਾ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਅਪੀਲ ਕੀਤੀ ਅਸਵੀਕਾਰ

post-img

ਨਵੀਂ ਦਿੱਲੀ - ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸੰਸਦ ਦੇ ਉੱਚ ਸਦਨ 'ਚ ਆਮ ਆਦਮੀ ਪਾਰਟੀ (ਆਪ) ਦਾ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਧਨਖੜ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ 'ਚ ਕਿਹਾ,''ਇਹ ਪਹਿਲੂ 'ਸੰਸਦ 'ਚ ਮਾਨਤਾ ਪ੍ਰਾਪਤ ਦਲਾਂ ਅਤੇ ਸਮੂਹਾਂ ਦੇ ਨੇਤਾ ਅਤੇ ਮੁੱਖ ਸਚੇਤਕ (ਸਹੂਲਤਾਂ) ਐਕਟ, 1998' ਅਤੇ ਉਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਹੈ। ਅਪੀਲ, ਕਾਨੂੰਨੀ ਪ੍ਰਕਿਰਿਆ ਦੇ ਅਨੁਰੂਪ ਨਹੀਂ ਹੈ, ਇਸ ਲਈ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ।'' ਕੇਜਰੀਵਾਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਧਨਖੜ ਤੋਂ ਚੱਢਾ ਨੂੰ ਉੱਚ ਸਦਨ 'ਚ 'ਆਪ' ਦਾ ਅੰਤਰਿਮ ਨੇਤਾ ਨਿਯੁਕਤ ਕਰਨ ਲਈ ਕਿਹਾ ਸੀ, ਕਿਉਂਕਿ ਸਦਨ 'ਚ ਪਾਰਟੀ ਦੇ ਨੇਤਾ ਸੰਜੇ ਸਿੰਘ ਨਿਆਇਕ ਹਿਰਾਸਤ 'ਚ ਹਨ। ਧਨਖੜ ਵਲੋਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਇਸ ਅਪੀਲ ਨੂੰ ਅਸਵੀਕਾਰ ਕੀਤੇ ਜਾਣ ਤੋਂ ਬਾਅਦ ਸੰਜੇ ਸਿੰਘ ਉੱਚ ਸਦਨ 'ਚ ਪਾਰਟੀ ਦੇ ਨੇਤਾ ਬਣੇ ਰਹਿਣਗੇ।

Related Post