March 3, 2024 17:59:42
post

Jasbeer Singh

(Chief Editor)

Latest update

ਜਲੰਧਰ 'ਚ ਟਰੱਕ ਆਪਰੇਟਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੌਰਾਨ ਪ੍ਰਧਾਨ ਹੈੱਪੀ ਸੰਧੂ ਗ੍ਰਿਫ਼ਤਾਰ

post-img

ਜਲੰਧਰ - ਜਲੰਧਰ ਵਿਖੇ ਟਰੱਕ ਆਪਰੇਟਰਾਂ ਵੱਲੋਂ ਰਾਮਾਂਮੰਡੀ ਚੌਂਕ ਵਿਚ ਜ਼ਬਰਦਸਤ ਧਰਨਾ-ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਉਸ ਵੇਲੇ ਮਾਹੌਲ ਭਖ ਗਿਆ ਜਦੋਂ ਇਥੇ ਟਰੱਕ ਆਪਰੇਟਰਾਂ ਦੇ ਪ੍ਰਧਾਨ ਹੈੱਪੀ ਸੰਧੂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਪੁਲਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸੇ ਵੀ ਤਰੀਕੇ ਦਾ ਧਰਨਾ ਪ੍ਰਦਰਸ਼ਨ ਨਹੀਂ ਲੱਗਣ ਦਿੱਤਾ ਜਾਵੇਗਾ। ਜਲੰਧਰ ਦੇ ਰਾਮਾਂਮੰਡੀ ਚੌਂਕ ਵਿਚ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਹੈੱਪੀ ਸਿੱਧੂ ਨੇ ਕਿਹਾ ਕਿ ਧਰਨਾ ਲਾਉਣ ਦੀ ਕਿਸੇ ਕੋਲੋਂ ਇਜਾਜ਼ਤ ਨਹੀਂ ਲਈ ਜਾਂਦੀ। ਇਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਨੇ ਧਰਨਾ ਲਾਉਣ ਦੀ ਕਾਲ ਦਿੱਤੀ ਸੀ ਅਤੇ ਧਰਨਾ ਲਾਉਣ ਹੀ ਆਏ ਹਾਂ, ਧਰਨੇ ਲਈ ਕਿਸੇ ਤੋਂ ਮਨਜ਼ੂਰੀ ਨਹੀਂ ਮੰਗੀ ਜਾਂਦੀ।  ਉਨ੍ਹਾਂ ਕਿਹਾ ਕਿ ਗੱਲਬਾਤ ਉਨ੍ਹਾਂ ਲੋਕਾਂ ਨਾਲ ਚਲਦੀ ਹੈ, ਜਿਹੜੇ ਕਿ ਸਰਕਾਰ ਦੇ ਦਲਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟਰੱਕ ਡਰਾਈਵਰ ਆਪਣੀ ਲੜਾਈ ਲੜਣਗੇ। ਉਨ੍ਹਾਂ ਕਿਹਾ ਕਿ ਡਰਾਈਵਰਾਂ ਕਰਕੇ ਹੀ ਉਨ੍ਹਾਂ ਦੇ ਪਰਿਵਾਰ ਚੱਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਿਸੇ ਪਰਚੇ ਤੋਂ ਨਹੀਂ ਡਰਦਾ। ਉਹ ਧਰਨਾ ਸੁੱਚੀ ਪਿੰਡ ਵੱਲ ਲੈ ਕੇ ਜਾਣਗੇ। ਇਸ ਦੌਰਾਨ ਪੁਲਸ ਫੋਰਸ ਦੀ ਭਾਰੀ ਗਿਣਤੀ ਵਿਚ ਤਾਇਨਾਤੀ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਹੈੱਪੀ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਥੇ ਹੀ ਲਗਾਏ ਗਏ ਧਰਨੇ ਨੂੰ ਲੈ ਕੇ ਭਾਰੀ ਜਾਮ ਦੀ ਸਥਿਤੀ ਬਣ ਗਈ ਹੈ, ਜਿਸ ਕਰਕੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਵੱਲੋਂ ਮੌਕੇ 'ਤੇ ਮੋਰਚਾ ਸਾਂਭਿਆ ਗਿਆ ਹੈ। 

Related Post