March 3, 2024 08:32:11
post

Jasbeer Singh

(Chief Editor)

Latest update

ਇੰਤਕਾਲ ਦੀ ਉਡੀਕ ’ਚ ਬੈਠੇ ਲੋਕਾਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ

post-img

ਮੋਗਾ : ਸੂਬਾ ਸਰਕਾਰ ਨੇ 6 ਜਨਵਰੀ ਨੂੰ ਸਮੂਹ ਤਹਿਸੀਲਾਂ, ਸਬ-ਤਹਿਸੀਲਾਂ ਦੇ ਮਾਲ ਅਧਿਕਾਰੀਆਂ ਨੂੰ ਪੁਰਾਣੇ ਪੈਂਡਿੰਗ ਜ਼ਮੀਨੀ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਹਨ। ਡੀ. ਸੀ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਮਾਲ ਅਧਿਕਾਰੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਕੈਂਪਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਦੂਜੇ ਪਾਸੇ ਪਿੰਡਾਂ ਵਿਚ ਜ਼ਮੀਨੀ ‘ਟੈਕਸਟ ਐਂਟਰੀ ਇੰਤਕਾਲ’ ਨਾ ਹੋਣ ਕਾਰਨ ਲੋਕ ਖੁਆਰ ਹੋਣ ਬਾਰੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ (ਪੀਐੱਲਆਰਐੱਸ) ਜ਼ਿਲ੍ਹਾ ਸਿਸਟਮ ਮੈਨੇਜਰ ਸੁਰਿੰਦਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਰਫ਼ ਸ਼ਹਿਰੀ ਤੇ ਅਰਧ ਸ਼ਹਿਰੀ ਖੇਤਰਾਂ ਦੇ ‘ਟੈਕਸਟ ਐਂਟਰੀ ਇੰਤਕਾਲ’ ਡੀਸੀ ਰਾਹੀਂ ਸੂਬੇ ਦੇ ਡਾਇਰੈਕਟਰ ਲੈਂਡ ਰਿਕਾਰਡਜ਼ ਦੀ ਮਨਜ਼ੂਰੀ ਲਈ ਭੇਜੇ ਜਾ ਰਹੇ ਹਨ ਜਦੋਂਕਿ ਦਿਹਾਤੀ ਖੇਤਰਾਂ ਲਈ ਸਰਕਾਰ ਵੱਲੋਂ ਹਾਲੇ ਕੋਈ ਮਨਜ਼ੂਰੀ ਨਹੀਂ ਆਈ ਹੈ। ਉਹ ਹੁਣ ਸਰਕਾਰ ਨੂੰ ਪੱਤਰ ਲਿਖਣਗੇ।  ਸੂਬੇ ਵਿਚ ਲੋਕਾਂ ਨੇ ਜ਼ਮੀਨਾਂ ਖਰੀਦ ਕੇ ਰਜਿਸਟਰੀਆਂ ਵੀ ਕਰਵਾ ਲਈਆਂ ਹਨ ਤੇ ਇੰਤਕਾਲ ਦੀ ਸਰਕਾਰੀ ਫੀਸ ਵੀ ਆਨਲਾਈਨ ਭਰ ਦਿੱਤੀ ਹੈ ਪਰ ਟੈਕਸਟ ਐਂਟਰੀ ਇੰਤਕਾਲ ਕਰੀਬ ਡੇਢ ਸਾਲ ਤੋਂ ਬੰਦ ਹੋਣ ਕਰਕੇ ਖਰੀਦਦਾਰ ਜ਼ਮੀਨ ਦੇ ਮਾਲ ਰਿਕਾਰਡ ਵਿਚ ਮਾਲਕ ਨਹੀਂ ਬਣ ਸਕੇ। ਸੂਬੇ ਵਿਚ ਸਾਲ 2012 ਵਿਚ ਜ਼ਮੀਨੀ ਰਿਕਾਰਡ ਦਾ ਕੰਪਿਊਟਰਾਈਜ਼ਡ ਸਿਸਟਮ ਸ਼ੁਰੂ ਹੋਇਆ ਸੀ। ਪਿੰਡਾਂ ਵਿੱਚ ਜ਼ਮੀਨੀ ਰਿਕਾਰਡ ਕੰਪਿਊਟਰਾਈਜ਼ਡ ਹੋ ਚੁੱਕਾ ਹੈ ਪਰ ਮੋਗਾ ਸਣੇ ਹੋਰ ਵੱਡੇ ਸ਼ਹਿਰਾਂ ਵਿਚ ਹਾਲੇ ਵੀ ਪਟਵਾਰੀ ਹੱਥ ਨਾਲ ਹੀ ਕੰਮ ਕਰ ਰਹੇ ਹਨ। ਸੂਬੇ ਵਿਚ ਦੋ ਤਰ੍ਹਾਂ ਦੇ ਇੰਤਕਾਲ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ‘ਮੌਡਿਊਲ ਐਂਟਰੀ ਇੰਤਕਾਲ ਅਤੇ ਟੈਕਸਟ ਐਂਟਰੀ ਇੰਤਕਾਲ’ ਸ਼ਾਮਲ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੇ ਮਾਲ ਵਿਭਾਗ ਦੇ ਕਰਮਚਾਰੀ ਮੌਡਿਊਲ ਐਂਟਰੀ ਦੀ ਥਾਂ ਆਪਣੇ ਕੰਮ ਨੂੰ ਸੁਖਾਲਾ ਕਰਨ ਦੇ ਉਦੇਸ਼ ਨਾਲ ‘ਟੈਕਸਟ ਐਂਟਰੀ ਇੰਤਕਾਲ’ ਹੀ ਚੜ੍ਹਾ ਦਿੰਦੇ ਸਨ ਪਰ ਨਵੀਂ ਸਰਕਾਰ ਬਣਨ ਤੋਂ ਹੀ ਟੈਕਸਟ ਐਂਟਰੀ, ਰੈੱਡ ਐਂਟਰੀ ਇੰਤਕਾਲ ਬੰਦ ਕੀਤੇ ਹੋਏ ਹਨ। 

Related Post