March 3, 2024 16:07:23
post

Jasbeer Singh

(Chief Editor)

Latest update

ਧਮਕੀ ਵਿਚਾਲੇ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਦਾਖ਼ਲ ਹੋਏ ਫਾਜ਼ਿਲਕਾ ਦੇ ਨੌਜਵਾਨ, ਪੁਲਸ ਨੇ ਕੀਤੇ ਕਾਬੂ

post-img

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਸਾਲ 2023 ’ਚ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ’ਚ ਭਾਈਜਾਨ ਦੇ ਨਾਲ 1 ਜਾਂ 2 ਕਮਾਂਡੋ ਤੇ 2 ਪੀ. ਐੱਸ. ਓ. ਮੌਜੂਦ ਹਨ। ਅਜਿਹੇ ’ਚ ਹੁਣ ਅਦਾਕਾਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪਨਵੇਲ ਸਥਿਤ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ ਦੋਵਾਂ ਵਿਅਕਤੀਆਂ ਨੇ ਤਾਰ ਤੋੜ ਕੇ ਫਾਰਮ ਹਾਊਸ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਸਲਮਾਨ ਦੇ ਫਾਰਮ ਹਾਊਸ ’ਚ 2 ਵਿਅਕਤੀ ਹੋਏ ਦਾਖ਼ਲ
ਇਹ ਘਟਨਾ ਵੀਰਵਾਰ ਯਾਨੀ 4 ਜਨਵਰੀ ਸ਼ਾਮ 4 ਵਜੇ ਦੀ ਦੱਸੀ ਜਾਂਦੀ ਹੈ। ਟਾਈਮਜ਼ ਆਫ ਇੰਡੀਆ ’ਚ ਛਪੀ ਰਿਪੋਰਟ ਮੁਤਾਬਕ ਪਨਵੇਲ ਤਾਲੁਕਾ ਪੁਲਸ ਨੇ ਪਨਵੇਲ ’ਚ ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ’ਤੇ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਸਲਮਾਨ ਖ਼ਾਨ ਦੇ ਫਾਰਮ ਹਾਊਸ ਦਾ ਨਾਂ ਉਨ੍ਹਾਂ ਦੀ ਭੈਣ ਦੇ ਨਾਂ ’ਤੇ ‘ਅਰਪਿਤਾ’ ਹੈ ਤੇ ਇਹ ਪਨਵੇਲ ਦੇ ਵਾਜੇ ਪਿੰਡ ’ਚ ਸਥਿਤ ਹੈ।

Related Post