March 3, 2024 08:06:49
post

Jasbeer Singh

(Chief Editor)

Latest update

ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਚੌਥੀ ਰੈਲੀ ਕਰਨ ਦਾ ਐਲਾਨ, ਪੋਸਟਰ ਕੀਤਾ ਜਾਰੀ

post-img

ਜਲੰਧਰ/ਚੰਡੀਗੜ੍ਹ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੀ ਗਈ ਚੁਣੌਤੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਕ ਹੋਰ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਵੀ ਜਾਰੀ ਕਰਕੇ ਦਿੱਤੀ ਹੈ  ਦਰਅਸਲ ਨਵਜੋਤ ਸਿੰਘ ਸਿੱਧੂ ਹੁਣ ਚੌਥੀ ਰੈਲੀ ਮੋਗਾ ਵਿੱਚ ਕਰਨ ਜਾ ਰਹੇ ਹਨ। 21 ਜਨਵਰੀ ਨੂੰ ਮੋਗਾ ਦੇ ਨਿਹਾਲ ਸਿੰਘਵਾਲਾ 'ਚ ਪ੍ਰਾਈਮ ਫਾਰਮ ਬੁੱਘੀਪੁਰਾ ਬਾਈਪਾਸ ਨੇੜੇ ਸਵੇਰੇ 11 ਵਜੇ ਲੋਕ ਮਿਲਣੀ ਕਰਨ ਜਾ ਰਹੀ ਹਨ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਹੁਸ਼ਿਆਰਪੁਰ ਵਿੱਚ ਰੈਲੀ ਕੀਤੀ ਸੀ। ਉਦੋਂ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਲੀਡਰਸ਼ਿਪ ਦੀ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਸੀ ਪਰ ਸਿੱਧੂ ਮੀਟਿੰਗ ਦੀ ਥਾਂ ਰੈਲੀ ਕਰਨ ਚਲੇ ਗਏ ਸਨ। ਨਵਜੋਤ ਸਿੱਧੂ ਦੀ ਇਹ ਰੈਲੀ ਵੀ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਬੈਨਰ ਹੇਠ ਹੋਣ ਜਾ ਰਹੀ ਹੈ। ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਸਿੱਧੂ ਦੇ ਪੋਸਟਰ 'ਚ ਰਾਜਾ ਵੜਿੰਗ ਤਾਂ ਮੌਜੂਦ ਹਨ ਰੈਲੀ ਵਿੱਚ ਨਹੀਂ ਪਹੁੰਚ ਰਹੇ। ਹਾਲਾਂਕਿ ਨਵਜੋਤ ਸਿੱਧੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਉਹ ਹਰ ਉਸ ਥਾਂ 'ਤੇ ਜਾਣਗੇ, ਜਿੱਥੇ ਪਾਰਟੀ ਵਰਕਰ ਪ੍ਰੋਗਰਾਮ ਕਰਨਗੇ। ਭਾਵੇਂ ਉੱਥੇ ਸਿਰਫ਼ 100 ਲੋਕ ਹੀ ਇਕੱਠੇ ਹੋਣ।

Related Post