March 3, 2024 16:12:55
post

Jasbeer Singh

(Chief Editor)

Latest update

ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ

post-img

ਮੁਰਦਾਬਾਦ- 22 ਜਨਵਰੀ 2024 ਦਾ ਦਿਨ ਬੇਹੱਦ ਖ਼ਾਸ ਰਹਿਣ ਵਾਲਾ ਹੈ। ਇਸ ਦਿਨ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣੀ ਹੈ। ਇਸ ਨੂੰ ਲੈ ਕੇ ਦੇਸ਼ ਵਿਚ ਰਾਮ ਭਗਤਾ 'ਚ ਵੱਖਰਾ ਹੀ ਉਤਸ਼ਾਹ ਹੈ। ਮੁਰਾਦਾਬਾਦ ਵਿਚ ਪਿੱਤਲ ਤੋਂ ਰਾਮ ਮੰਦਰ ਅਤੇ ਰਾਮ ਦੀ ਮੂਰਤੀ ਤਿਆਰ ਕੀਤੀ ਗਈ ਹੈ, ਜਿਸ ਦੀ ਦੇਸ਼ ਭਰ ਵਿਚ ਮੰਗ ਹੈ। ਹੈਂਡੀਕ੍ਰਾਫਟ ਉਤਪਾਦ ਵੇਚਣ ਵਾਲੇ ਸ਼ੁਏਬ ਸ਼ਮਸੀ ਨੇ ਰਾਮ ਮੰਦਰ ਦੇ ਮਾਡਲ ਤਿਆਰ ਕੀਤੇ ਹਨ। ਰਾਮ ਮੰਦਰ ਦੇ ਮਾਡਲ ਵੱਖ-ਵੱਖ ਆਕਾਰਾਂ 'ਚ ਉਪਲਬਧ ਹਨ, ਜਿਨ੍ਹਾਂ ਦੀ ਕੀਮਤ 200 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਹੈ। ਰਾਮ ਮੰਦਰ ਦੇ ਨਾਲ-ਨਾਲ ਰਾਮ ਜੀ ਅਤੇ ਪ੍ਰਧਾਨ ਮੰਤਰੀ ਦਾ ਮਿੰਨੀ ਸਟੈਚੂ ਵੀ ਤਿਆਰ ਕੀਤਾ ਗਿਆ ਹੈ। ਗਾਹਕਾਂ ਦੀ ਮੰਗ 'ਤੇ ਇਸ ਮਾਡਲ 'ਚ ਰਾਮ ਮੰਦਰ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੂਰਤੀ ਵੀ ਲਗਾਈ ਗਈ ਹੈ। ਰਾਮ ਮੰਦਰ ਮਾਡਲ ਵਿਚ ਰੋਸ਼ਨੀ ਲਈ ਐਲ.ਈ.ਡੀ ਵੀ ਲਗਾਈ ਗਈ ਹੈ। ਇਹ ਮਾਡਲ ਰੋਸ਼ਨੀ ਵਿਚ ਹੋਰ ਵੀ ਆਕਰਸ਼ਕ ਦਿਖਾਈ ਦਿੰਦਾ ਹੈ। ਇਸ ਕਾਰਨ ਮੰਗ ਵਧ ਰਹੀ ਹੈ। ਪਿੱਤਲ ਦੇ ਕਾਰੋਬਾਰੀ ਸ਼ੁਏਬ ਦਾ ਕਹਿਣਾ ਹੈ ਕਿ ਹੁਣ ਤੱਕ ਰਾਮ ਮੰਦਰ ਦੇ ਲੱਖਾਂ ਮਾਡਲਾਂ ਦੀ ਸਪਲਾਈ ਹੋ ਚੁੱਕੀ ਹੈ। ਮੰਗ ਵਧਣ ਅਤੇ ਕਾਰੀਗਰਾਂ ਦੀ ਘਾਟ ਕਾਰਨ ਆਰਡਰ ਬੁੱਕ ਨਹੀਂ ਕੀਤੇ ਜਾ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਹੀ ਲੱਕੜ ਦੇ ਬਣੇ ਵੱਖ-ਵੱਖ ਮਾਡਲਾਂ ਦੀ ਮੰਗ ਕਈ ਗੁਣਾ ਵਧ ਗਈ ਹੈ। ਇਨ੍ਹਾਂ ਮਾਡਲਾਂ ਨੂੰ ਬਣਾਉਣ ਵਾਲੀ ਇਕਾਈ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਨਿਊਜ਼ੀਲੈਂਡ ਤੋਂ ਵੀ ਮਾਡਲਾਂ ਦੀ ਖਰੀਦ ਦੇ ਆਰਡਰ ਮਿਲ ਰਹੇ ਹਨ। ਮਾਡਲ ਰਾਮ ਜਨਮ ਭੂਮੀ ਸਥਾਨ 'ਤੇ ਨਿਰਮਾਣ ਅਧੀਨ ਵਿਸ਼ਾਲ ਮੰਦਰ ਦੇ ਡਿਜ਼ਾਈਨ ਨੂੰ ਦਰਸਾਉਂਦਾ ਹੈ। ਮਾਡਲ ਤੇ ਹਿੰਦੀ 'ਚ ਲਿਖਿਆ ਹੈ- 'ਸ਼੍ਰੀ ਰਾਮ ਮੰਦਰ ਅਯੁੱਧਿਆ' ਜਾਂ 'ਸ਼੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ'। ਦੁਕਾਨਦਾਰਾਂ ਅਨੁਸਾਰ ਮੰਦਰ ਦੇ ਇਨ੍ਹਾਂ ਮਾਡਲਾਂ ਤੋਂ ਇਲਾਵਾ ਅਯੁੱਧਿਆ ਦੀਆਂ ਦੁਕਾਨਾਂ 'ਤੇ ਭਗਵਾਨ ਰਾਮ ਦੇ ਨਾਮ ਵਾਲੀਆਂ ਧਾਤ ਦੀਆਂ ਮੁੰਦਰੀਆਂ, ਲਾਕੇਟ ਅਤੇ ਹੋਰ ਕੱਪੜੇ ਵੀ ਵਿਕ ਰਹੇ ਹਨ।

Related Post