March 3, 2024 18:24:25
post

Jasbeer Singh

(Chief Editor)

Latest update

ਮਾਰੀਸ਼ਸ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਲਈ ਕੀਤਾ ਇਹ ਵੱਡਾ ਐਲਾਨ

post-img

ਪੋਰਟ ਲੁਈਸ (ਭਾਸ਼ਾ)- ਮਾਰੀਸ਼ਸ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਿਰ ਦੇ "ਇਤਿਹਾਸਕ" ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਪੂਜਾ ਵਿਚ ਸ਼ਾਮਲ ਹੋਣ ਲਈ ਹਿੰਦੂ ਧਰਮ ਦੇ ਜਨਤਕ ਸੇਵਕਾਂ ਨੂੰ 2 ਘੰਟੇ ਦੀ ਵਿਸ਼ੇਸ਼ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਨੇਤਾ ਰਾਮ ਮੰਦਰ ਦੇ ਪਵਿੱਤਰ ਸਮਾਰੋਹ 'ਚ ਸ਼ਾਮਲ ਹੋਣਗੇ। ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜੁਗਨਾਥ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਕੈਬਨਿਟ ਨੇ ਸੋਮਵਾਰ 22 ਜਨਵਰੀ 2024 ਨੂੰ ਭਾਰਤ ਦੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸੰਦਰਭ ਵਿੱਚ ਇੱਥੇ ਹਿੰਦੂ ਧਰਮ ਮੰਨਣ ਵਾਲੇ ਜਨਤਕ ਸੇਵਕਾਂ ਨੂੰ ਦਿਨ ਵਿਚ 2 ਵਜੇ ਤੋਂ 2 ਘੰਟੇ ਦੀ ਵਿਸ਼ੇਸ਼ ਛੁੱਟੀ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕਿਉਂਕਿ ਇਹ ਇਕ ਇਤਿਹਾਸਕ ਪਲ ਹੈ ਜੋ ਅਯੁੱਧਿਆ ਵਿਚ ਭਗਵਾਨ ਰਾਮ ਦੀ ਵਾਪਸੀ ਦਾ ਪ੍ਰਤੀਕ ਹੈ।" ਮਾਰੀਸ਼ਸ ਵਿੱਚ ਹਿੰਦੂ ਧਰਮ ਦੇ ਸਭ ਤੋਂ ਵੱਧ ਪੈਰੋਕਾਰ ਹਨ। 2011 ਵਿੱਚ, ਹਿੰਦੂ ਆਬਾਦੀ ਲਗਭਗ 48.5 ਫ਼ੀਸਦੀ ਸੀ। ਮਾਰੀਸ਼ਸ ਅਫਰੀਕਾ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਹਿੰਦੂ ਧਰਮ ਸਭ ਤੋਂ ਵੱਧ ਪ੍ਰਚਲਿਤ ਧਰਮ ਹੈ। ਪ੍ਰਤੀਸ਼ਤ ਦੇ ਲਿਹਾਜ਼ ਨਾਲ ਇਹ ਦੇਸ਼ ਨੇਪਾਲ ਅਤੇ ਭਾਰਤ ਤੋਂ ਬਾਅਦ, ਹਿੰਦੂ ਧਰਮ ਦੇ ਪ੍ਰਸਾਰ ਵਿੱਚ ਵਿਸ਼ਵ ਪੱਧਰ 'ਤੇ ਤੀਜੇ ਨੰਬਰ 'ਤੇ ਹੈ। 

Related Post