March 3, 2024 17:20:13
post

Jasbeer Singh

(Chief Editor)

Latest update

ਜੇਕਰ ਤੁਹਾਡੇ ਕੋਲ ਵੀ ਹੈ ਇਲੈਕਟ੍ਰਿਕ ਸਕੂਟੀ ਤਾਂ ਸਾਵਧਾਨ!

post-img

ਸੰਗਰੂਰ : ਜੇਕਰ ਤੁਹਾਡੇ ਕੋਲ ਵੀ ਇਲੈਕਟ੍ਰਿਕ ਸਕੂਟੀ ਹੈ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੋ ਭਾਣਾ ਇਸ ਪਰਿਵਾਰ ਨਾਲ ਵਾਪਰਿਆ ਹੈ, ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ ਹੈ। ਦਰਅਸਲ ਇੱਥੇ 2 ਮਹੀਨੇ ਪਹਿਲਾਂ ਘਰ ਲਿਆਂਦੀ ਨਵੀਂ ਇਲੈਕਟ੍ਰਿਕ ਸਕੂਟੀ ਨੂੰ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਬੁਰੀ ਤਰ੍ਹਾਂ ਘਬਰਾਇਆ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸੰਗਰੂਰ ਦੇ ਪਿੰਡ ਬਡਰੁੱਖਾਂ ਦੀ ਹੈ, ਜਿੱਥੇ ਘਰ 'ਚ ਖੜ੍ਹੀ ਨਵੀਂ ਇਲੈਕਟ੍ਰਿਕ ਸਕੂਟੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਘਰ ਦਾ ਹੋਰ ਸਮਾਨ ਵੀ ਸੜ ਗਿਆ। ਘਰ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਹੈ ਅਤੇ ਦੁਕਾਨਦਾਰ ਨੇ 2 ਮਹੀਨੇ ਪਹਿਲਾਂ ਉਸ ਦੇ ਪੁੱਤਰ ਨੂੰ ਨਵੀਂ ਇਲੈਕਟ੍ਰਿਕ ਸਕੂਟੀ ਦਿਵਾਈ ਸੀ ਤਾਂ ਜੋ ਉਹ ਕੰਮ 'ਤੇ ਆ-ਜਾ ਸਕੇ। ਜਦੋਂ ਰਾਤ ਨੂੰ ਸਾਰਾ ਪਰਿਵਾਰ 11 ਵਜੇ ਦੀ ਕਰੀਬ ਸੁੱਤਾ ਪਿਆ ਸੀ ਤਾਂ ਅਚਾਨਕ ਸਕੂਟੀ ਨੂ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨੇੜੇ ਪਈ ਵਾਸ਼ਿੰਗ ਮਸ਼ੀਨ ਵੀ ਇਸ ਨੇ ਪਿਘਲਾ ਦਿੱਤੀ ਅਤੇ ਕੋਲ ਪਏ ਕੱਪੜੇ ਵੀ ਸੜ ਗਏ। ਪਰਿਵਾਰ ਨੇ ਦੱਸਿਆ ਕਿ ਬੈਟਰੀਆਂ ਕੋਲੋਂ ਅੱਗ ਲੱਗੀ ਸੀ ਅਤੇ ਦੇਖਦੇ ਹੀ ਦੇਖਦੇ ਸਾਰੀ ਸਕੂਟੀ ਅੱਗ ਦਾ ਗੋਲਾ ਬਣ ਗਈ। ਪਰਿਵਾਰ ਅਤੇ ਗੁਆਂਢੀਆਂ ਨੇ ਮੌਕੇ 'ਤੇ ਰੇਤਾ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਕੰਪਨੀ ਨੇ 2 ਸਾਲ ਦੀ ਗਾਰੰਟੀ ਦਿੱਤੀ ਸੀ ਪਰ ਹੁਣ ਕੰਪਨੀ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਰਹੀ ਹੈ। ਆਸ-ਪਾਸ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਗਰੀਬ ਪਰਿਵਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਮਦਦ ਕੀਤੀ ਜਾਵੇ।

Related Post