March 3, 2024 17:07:36
post

Jasbeer Singh

(Chief Editor)

Latest update

ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ

post-img

ਨਵੀਂ ਦਿੱਲੀ - ਅਯੁੱਧਿਆ 'ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਦੀ ਵਰਦੀ 'ਚ ਅੱਤਵਾਦੀ ਹਮਲਾ ਕਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 22 ਜਨਵਰੀ ਨੂੰ ਅੱਤਵਾਦੀ ਹਮਲਾ ਦੀ ਸਾਜਿਸ਼ ਰਚੀ ਜਾ ਰਹੀ ਹੈ। ਅਲਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦੀ ਅਤੇ ਉਨ੍ਹਾਂ ਨਾਲ ਜੁੜੇ ਲੋਕ ਕਿਸੇ ਵੀ ਮਿਲਟਰੀ ਪੁਲਸ ਜਾਂ ਸਥਾਨਕ ਪੁਲਸ ਦੀ ਨਕਲੀ ਵਰਦੀ ਦੀ ਵਰਤੋਂ ਵੀ ਕਰ ਸਕਦੇ ਹਨ। ਪ੍ਰਾਣ ਪ੍ਰਤਿਸ਼ਠਾ ਸਮਾਗਮ ਵਾਲੇ ਦਿਨ ਅੱਤਵਾਦੀ ਹਮਲੇ ਤੋਂ ਬਚਾਅ ਲਈ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਪੁਲਸ ਵਲੋਂ ਅਯੁੱਧਿਆ ਦੀ ਹਰ ਨੁੱਕਰ ਅਤੇ ਕੋਨੇ 'ਤੇ ਤਾਇਨਾਤ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।ਖੁਫ਼ੀਆਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਅਜਿਹੇ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਰਾਹੀਂ ਉਹ ਆਸਾਨੀ ਨਾਲ ਦਿੱਲੀ, ਅਯੁੱਧਿਆ ਜਾਂ ਆਸਪਾਸ ਦੇ ਇਲਾਕਿਆਂ 'ਚ ਦਾਖਲ ਹੋ ਸਕਣ। ਖੁਫੀਆ ਏਜੰਸੀਆਂ ਵੱਲੋਂ ਜਾਰੀ ਅਲਰਟ ਮੁਤਾਬਕ ਅੱਤਵਾਦੀ ਫਰਜ਼ੀ ਪਾਸ ਜਾਂ ਫਰਜ਼ੀ ਸਰਕਾਰੀ ਲੇਬਲਾਂ ਰਾਹੀਂ ਇਨ੍ਹਾਂ ਥਾਵਾਂ 'ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। 

Related Post