March 3, 2024 06:56:56
post

Jasbeer Singh

(Chief Editor)

Latest update

ਪਰਿਵਾਰ ਖ਼ਤਮ ਕਰਨ ਵਾਲੇ ਪੋਸਟਮਾਸਟਰ ਦਾ ਖ਼ੁਦਕੁਸ਼ੀ ਨੋਟ, 1 ਲੱਖ ਦਾ ਕਰਜ਼ਾ ਬਣਿਆ 25 ਲੱਖ, ਹੁਣ ਬਸ ਹੋ ਗਈ...

post-img

ਜਲੰਧਰ : ਜਲੰਧਰ ਵਿਚ ਪਤਨੀ, ਦੋ ਧੀਆਂ ਅਤੇ ਦੋਹਤੀ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਪੋਸਟਮਾਸਟਰ ਦਾ ਖ਼ੁਦਕੁਸ਼ੀ ਨੋਟ ਸਾਹਮਣੇ ਆਇਆ ਹੈ। ਇਸ ਖ਼ੁਦਕੁਸ਼ੀ ਨੋਟ ਤੋਂ ਵੱਡੇ ਖ਼ੁਲਾਸੇ ਹੋਏ ਹਨ। ਪੋਸਟਮਾਸਟਰ ਮਨਮੋਹਨ ਨੇ ਐਤਵਾਰ ਦੀ ਰਾਤ ਚਾਰਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਮਨਮੋਹਨ ਨੇ ਇਕ ਖ਼ੁਦਕੁਸ਼ੀ ਨੋਟ ਛੱਡਿਆ ਹੈ, ਜਿਸ ਵਿਚ ਉਸ ਨੇ ਕਿਹਾ ਕਿ ਉਸ ਦਾ 1 ਲੱਖ ਰੁਪਏ ਦਾ ਕਰਜ਼ ਵਿਆਜ ਲਗਾ ਕੇ 25 ਲੱਖ ਰੁਪਏ ਦਾ ਬਣਾ ਦਿੱਤਾ। ਮੈਂ 70 ਲੱਖ ਰੁਪਏ ਦੇ ਚੁੱਕਾ, ਫਿਰ ਵੀ ਕਰਜ਼ਾ ਖ਼ਤਮ ਨਹੀਂ ਹੋ ਰਿਹਾ। ਹੁਣ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ। ਵੈਸੇ ਵੀ ਮੈਂ ਨਾ ਮਰਿਆ ਤਾਂ ਕਰਜ਼ਾ ਲੈਣ ਵਾਲੇ ਮੈਨੂੰ ਨਹੀਂ ਛੱਡਣਗੇ। ਮ੍ਰਿਤਕ ਨੇ ਅੱਗੇ ਲਿਖਿਆ ਕਦੇ-ਕਦੇ ਇਨਸਾਨ ਨਾ ਤਾਂ ਟੁੱਟਦਾ ਹੈ ਅਤੇ ਨਾ ਹੀ ਬਿਖਰਦਾ ਹੈ, ਬਸ ਇਕ ਜਗ੍ਹਾ ਤੇ ਆ ਕੇ ਹਾਰ ਜ਼ਰੂਰ ਜਾਂਦਾ ਹੈ। ਕਦੇ ਆਪਣੇ ਆਪ ਤੋਂ ਅਤੇ ਕਦੇ ਕਿਸਮਤ ਦੇ ਚੱਲਦੇ, ਮੇਰਾ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੈ। ਮੈਂ ਆਪਣੀ ਦੇਖਾ ਦੇਖੀ ਵਿਚ ਕਦੇ ਕਿਸੇ ਨਾਲ ਧੋਖਾ ਨਹੀਂ ਕੀਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਨੇ ਵੀ ਮੇਰੇ ਨਾਲ ਦੋਸਤੀ ਕੀਤੀ, ਉਸ ਨੇ ਧੋਖਾ ਹੀ ਦਿੱਤਾ। 

ਲੋਨ ਲੈ ਕੇ ਸ਼ੁਰੂ ਕੀਤਾ ਸੀ ਕੰਮ

ਮੈਂ ਲੋਨ ਲੈ ਕੇ ਇਕ ਮੁਰਗੀਖਾਨਾ ਖੋਲ੍ਹਿਆ। ਪਹਿਲਾਂ ਤਾਂ 6 ਲੱਖ ਰੁਪਏ ਦਾ ਲੋਨ ਲਿਆ ਪਰ ਮੁਰਗੀ ਖਾਨੇ ਦਾ ਕੰਮ ਨਹੀਂ ਚੱਲਿਆ। ਜਿਸ ਤੋਂ ਬਾਅਦ ਮੈਂ ਡਾਕਖਾਨੇ ਦੇ ਫਿਕਸ ਡਿਪਾਜ਼ਿਟ ਦੇ ਸਰਟੀਫਿਕੇਟ ਛਾਪਣ ਦਾ ਕੰਮ ਸ਼ੁਰੂ ਕੀਤਾ ਪਰ ਕੁਝ ਹੱਥ ਨਹੀਂ ਲੱਗਿਆ। ਇਸ ਤੋਂ ਬਾਅਦ ਮੈਂ ਫਿਲਮ ਬਨਾਉਣ ਵਾਲਿਆਂ ਨਾਲ ਕੰਮ ਸ਼ੁਰੂ ਕੀਤਾ ਪਰ ਉਹ ਵੀ ਕੰਮ ਨਹੀਂ ਚੱਲਿਆ ਅਤੇ ਮੇਰੇ ਸਾਥੀ ਪੈਸੇ ਲੈ ਕੇ ਭੱਜ ਗਏ। ਹਰ ਥਾਂ ਪੈਸੇ ਉਧਾਰ ਲੈ ਕੇ ਲਗਾਏ ਸੀ। ਉਧਾਰ ਚੁਕਾਉਣ ਲਈ ਅਤੇ ਪੈਸੇ ਵਿਆਜ ’ਤੇ ਲੈਣੇ ਪੈ ਰਹੇ ਸਨ। ਇਹ ਸੀਰੀਆਂ ਗੱਲਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪਤਾ ਨਹੀਂ ਸੀ ਕਿਉਂਕਿ ਡਾਕਖਾਨੇ ਵਿਚ ਹੀ ਸਾਰਾ ਪੈਸੇ ਦਾ ਲੈਨਦੇਨ ਦਾ ਕੰਮ ਹੋ ਜਾਂਦਾ ਸੀ। ਮੈਂ 2 ਤੋਂ 3 % ’ਤੇ ਪੈਸੇ ਲਏ ਸੀ, ਜਿਸ ਤੋਂ ਇਕ ਲੱਖ ਲਿਆ ਸੀ ਅਤੇ ਉਹ 14 ਲੱਖ ਬਣ ਗਿਆ। ਕੁਝ ਸਮੇਂ ਬਾਅਦ ਉਹੀ ਪੈਸਾ ਲਗਭਗ 25 ਲੱਖ ਦੇ ਕਰੀਬ ਪਹੁੰਚ ਗਿਆ ਸੀ। ਸਾਰੇ ਪੈਸੇ ਦਾ ਵਿਆਜ ਹਰ ਮਹੀਨੇ ਲਗਭਗ 50 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਸੀ। ਅਜੇ ਤਕ ਸਾਰੇ ਲਗਭਗ 70 ਲੱਖ ਰੁਪਏ ਤੋਂ ਵੱਧ ਪੈਸੇ ਲੈ ਚੁੱਕੇ ਸਨ। ਹੁਣ ਕੁਝ ਨਹੀਂ ਹੋ ਸਕਦਾ, ਮੈਂ ਖੁਦ ਮੌਤ ਨੂੰ ਗਲੇ ਲਗਾ ਲਵਾਂ ਇਹ ਮੈਨੂੰ ਕਰਨਾ ਹੀ ਪਵੇਗਾ। ਜੇ ਅਜਿਹਾ ਨਾ ਕੀਤਾ ਤਾਂ ਪੈਸੇ ਲੈਣ ਵਾਲੇ ਉਂਝ ਵੀ ਮੈਨੂੰ ਨਹੀਂ ਛੱਡਣਗੇ। 


Related Post