March 3, 2024 08:29:57
post

Jasbeer Singh

(Chief Editor)

Latest update

ਪੰਜਾਬ ਸਰਕਾਰ ਨੇ 1080 ਕਰੋੜ ਰੁਪਏ 'ਚ ਖਰੀਦਿਆਂ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ

post-img

ਪਟਿਆਲਾ, 1 ਜਨਵਰੀ ( ਜਸਬੀਰ ਜੱਸੀ)-ਪੰਜਾਬ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਵਿਚ 540 ਕਰੋੜ ਰੁਪ? ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆ ਹੈ।
ਅਸਲ ਵਿਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ ਵੀ ਕੇ ਥਰਮਲ ਦੇ ਸਿਰਫ 'ਤੇ 6500 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਚੜ੍ਹ ਗਿਆ ਸੀ ਤੇ ਕੰਪਨੀ ਦੀਵਾਲੀਆ ਹੋ ਗਈ ਸੀ। ਕੰਪਨੀ ਨੂੰ ਐਨ ਪੀ ਏ ਕਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਖਤਮ ਹੋ ਗਿਆ ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਨੇ ਇਹ ਪਲਾਂਟ 1080 ਕਰੋੜ ਰੁਪਏ ਵਿਚ ਖਰੀਦ ਲਿਆ ਹੈ।
ਪਲਾਂਟ ਖਰੀਦਣ ਲਈ ਜੂਨ 2022 ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਦੇ ਸਰਕਾਰੀ ਕੰਪਨੀ ਬਣਨ ਮਗਰੋਂ ਇਸਨੂੰ ਚਲਾਉਣਾ ਸੌਖਾ ਹੋ ਜਾਵੇਗਾ ਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਇਸ ਪਲਾਂਟ ਵਿਚ 270-270 ਮੈਗਾਵਾਟ ਦੇ ਦੋ ਯੂਨਿਟ ਹਨ।
(ਡੱਬੀ)
ਸਾਲਾਨਾ ਹੋਵੇਗੀ 350 ਕਰੋੜ ਰੁਪਏ ਦੀ ਬਚਤ
ਬਿਜਲੀ ਖੇਤਰ ਦੇ ਮਾਹਿਰਾਂ ਮੁਤਾਬਕ ਗੋਇੰਦਵਾਲ ਸਾਹਿਬ ਪਲਾਂਟ ਖਰੀਦਣ ਨਾਲ ਜਿਥੇ ਪਾਵਰਕਾਮ ਨੂੰ ਸਾਲਾਨਾ 350 ਕਰੋੜ ਰੁਪ? ਦੀ ਬੱਚਤ ਹੋਵੇਗੀ, ਉਥੇ ਹੀ ਇਸ ਤੋਂ ਮੌਜੂਦਾ ਸਮੇਂ ਨਾਲੋਂ ਕਿਤੇ ਵੱਧ ਬਿਜਲੀ ਉਤਪਾਦਨ ਲਿਆ ਜਾ ਸਕੇਗਾ। ਇਸ ਵੇਲੇ ਤੱਕ ਪ੍ਰਾਜੈਕਟ ਦਾ ਪਲਾਂਟ ਲੋਡ ਫੈਕਟਰ ਯਾਨੀ ਬਿਜਲੀ ਪੈਦਾ ਕਰਨ ਦੀ ਸਮਰਥਾ 34 ਫੀਸਦੀ ਲਈ ਜਾ ਰਹੀ ਸੀ ਜੋ ਹੁਣ 80 ਫੀਸਦੀ ਤੱਕ ਪਹੁੰਚੇਗੀ।
(ਡੱਬੀ)
1 ਰੁਪਏ ਹੋਵੇਗੀ ਬਿਜਲੀ ਦਰ ਵਿਚ ਕਟੌਤੀ
ਇਹ ਪਲਾਂਟ ਪਾਵਰਕਾਮ ਵੱਲੋਂ ਖਰੀਦਣ ਨਾਲ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ 1 ਰੁਪਏ ਪ੍ਰਤੀ ਯੂਨਿਟ ਸਸਤੀ ਮਿਲਣ ਦਾ ਰਾਹ ਖੁਲ੍ਹ ਗਿਆ ਹੈ। ਹੁਣ ਫਿਕਸਡ ਚਾਰਜ ਖਤਮ ਹੋਣ ਦੀ ਬਦੌਲਤ ਪਾਵਰਕਾਮ 1 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਦਰ ਵਿਚ ਕਟੌਤੀ ਵੱਲ ਵੱਧ ਸਕਦਾ ਹੈ।
(ਡੱਬੀ)
ਦੇਸ਼ ਵਿਚ ਪ੍ਰਾਈਵੇਟ ਪਲਾਂਟ ਸਰਕਾਰ ਵੱਲੋਂ ਖਰੀਦਣ ਦੀ ਪਹਿਲੀ ਉਦਾਹਰਣ
ਪੰਜਾਬ ਸਰਕਾਰ ਵੱਲੋਂ ਕਿਸੇ ਪ੍ਰਾਈਵੇਟ ਥਰਮਲ ਪਲਾਂਟ ਦੀ ਖਰੀਦ ਕਰਨਾ ਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਹੁਣ ਤੱਕ ਇਹੀ ਰੀਤ ਚੱਲਦੀ ਆ ਰਹੀ ਸੀ ਕਿ ਸਰਕਾਰੀ ਕੰਪਨੀਆਂ ਨੂੰ ਪ੍ਰਾਈਵੇਟ ਸੈਕਟਰ ਦੇ ਵਪਾਰੀ ਖਰੀਦਦੇ ਸਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਪ੍ਰਾਈਵੇਟ ਅਦਾਰਾ ਖਰੀਦ ਲਿਆ ਹੈ।
(ਡੱਬੀ)
ਇੰਜ. ਐਸੋਸੀਏਸ਼ਨ ਵੱਲੋਂ ਸਵਾਗਤ
ਇਸ ਦੌਰਾਨ ਪੀ ਐਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜ. ਅਜੈਪਾਲ ਸਿੰਘ ਅਟਵਾਲ ਨੇ ਕਿਹਾ ਕਿ ਐਸੋਸੀਏਸ਼ਨ ਤਾਂ ਚਿਰਾਂ ਤੋਂ ਮੰਗ ਕਰਦੀ ਆ ਰਹੀ ਸੀ ਕਿ ਸਰਕਾਰੀ ਸੈਕਟਰ ਵਿਚ ਬਿਜਲੀ ਪੈਦਾਵਾਰ ਵਧਾਉਣ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਲਾਂਟ ਸਰਕਾਰ ਵੱਲੋਂ ਖਰੀਦਣ ਨਾਲ ਜਿਥੇ ਰੋਜ਼ਗਾਰ ਦੇ ਮੌਕੇ ਵਧਣਗੇ, ਉਥੇ ਹੀ ਬਿਜਲੀ ਪੈਦਾਵਾਰ ਵਧੇਗੀ ਵੀ ਤੇ ਸਸਤੀ ਵੀ ਪਵੇਗੀ ਜਿਸ ਨਾਲ ਸਿੱਧਾ ਫਾਇਦਾ ਖਪਤਕਾਰਾਂ ਨੂੰ ਹੀ ਹੋਵੇਗਾ। ਉਹਨਾਂ ਨੇ ਸਰਕਾਰ ਨੂੰ ਬਾਕੀ ਦੇ ਦੋ ਪ੍ਰਾਈਵੇਟ ਥਰਮਲ ਪਲਾਂਟ ਖਰੀਦਣ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਸੁਝਾਅ ਵੀ ਦਿੱਤਾ।  

Related Post