DECEMBER 9, 2022
post

Jasbeer Singh

(Chief Editor)

World

ਪੰਜਾਬ ਦੇ 117 ਵਿਧਾਇਕਾਂ ਲਈ ਦੋ ਰੋਜ਼ਾ ਟਰੇਨਿੰਗ ਸੈਸ਼ਨ ਅੱਜ 14 ਫਰਵਰੀ ਤੋਂ

post-img

ਪੰਜਾਬ ਦੇ 117 ਵਿਧਾਇਕਾਂ ਲਈ ਦੋ ਰੋਜ਼ਾ ਟਰੇਨਿੰਗ ਸੈਸ਼ਨ ਅੱਜ 14 ਫਰਵਰੀ ਤੋਂ
ਚੰਡੀਗੜ੍ਹ, 14 ਫਰਵਰੀ, 2023: ਪੰਜਾਬ ਦੇ 117 ਵਿਧਾਇਕਾਂ ਲਈ ਦੋ ਰੋਜ਼ਾ ਟਰੇਨਿੰਗ ਸੈਸ਼ਨ ਅੱਜ 14 ਫਰਵਰੀ ਤੋਂ ਪੰਜਾਬ ਵਿਧਾਨ ਸਭਾ ਵਿਚ ਸ਼ੁਰੂ ਹੋ ਰਿਹਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਟਰੇਨਿੰਗ ਸੈਸ਼ਨ ਰੱਖਿਆ ਹੈ ਜਿਸ ਵਿਚ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਵਿਧਾਇਕਾਂ ਨੂੰ ਸਿੱਖਲਾਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 117 ਵਿਧਾਇਕਾਂ ਵਿਚੋਂ 92 ਵਿਧਾਇਕ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। ਇਸੇ ਲਈ ਇਹ ਟਰੇਨਿੰਗ ਸੈਸ਼ਨ ਰੱਖਿਆ ਗਿਆ ਹੈ ਜਿਸਦੀ ਸ਼ੁਰੂਆਤ ਅੱਜ ਸਵੇਰੇ 11.00 ਵਜੇ ਤੋਂ ਹੋਵੇਗੀ। 

Related Post