July 27, 2024 11:05:00
post

Jasbeer Singh

(Chief Editor)

Latest update

ਸ਼ਪੈਸਲ ਸੈਲ ਦੀ ਪੁਲਸ ਨੇ ਇੱਕ ਵਿਅਕਤੀ ਨੂੰ ਕੀਤਾ 1450 ਨਸ਼ੀਲੀਆਂ ਗੋਲੀਆਂ

post-img

ਪਟਿਆਲਾ, 20 ਦਸੰਬਰ ( ਅਨੁਰਾਗ ਸ਼ਰਮਾ ): ਸ਼ਪੈਸ਼ਲ ਸੈਲ ਰਾਜਪੁਰਾ ਦੀ ਪੁਲਸ ਨੇ ਇੰਚਾਰਜ਼ ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ 1450 ਨਸ਼ੀਲੀਆਂ ਗੋਲੀਆਂ ਸਮੇਤ ਅਤੇ ਦੂਜੇ ਨੂੰ ਸ਼ਰਾਬ ਦੀਆਂ 60 ਬੋਤਲਾਂ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਐਸ.ਐਸ.ਪੀ. ਵਰੁਣ ਸ਼ਰਮਾ, ਐਸ.ਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ ਸੁਖਅਮਿ੍ਰੰਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮੁਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪੰਜਾਬ ਇਨਕਲੇਵ ਭੋਗਲਾ ਰੋਡ ਫੇਸ-2 ਨੇੜੇ ਸ਼ਿਵ ਮੰਦਰ ਰਾਜਪੁਰਾ ਨੂੰ ਦੋਰਾਨੇ ਨਾਕਾ ਟੀ ਪੁਆਇੰਟ ਨੇੜੇ ਜੈਸਪਰ ਪਬਲਿਕ ਸਕੂਲ ਰਾਜਪੁਰਾ ਤੋਂ ਗਿ੍ਰਫਤਾਰ ਕਰਕੇ ਉਸ ਤੋਂ 1450 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜਿਸ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਕੇਸ ਵਿਚ ਜੋਨੀ ਕੁਮਾਰ ਪੁੱਤਰ ਰਘਬੀਰ ਦਾਸ ਵਾਸੀ ਰੋੜੀ ਕੁੱਟ ਮੁਹੱਲਾ ਰਾਜਪੁਰਾ ਨੂੰ ਦੋਰਾਨੇ ਨਾਕਾ  ਬੰਦੀ ਚੋੜਾ ਰੋਡ, ਬੈਕ ਸਾਈਡ ਪੁਰਾਣਾ ਕਿਲਾ ਰਾਜਪੁਰਾ ਤੋ 60 ਬੋਤਲਾਂ ਠੇਕਾ ਸ਼ਰਾਬ ਦੇਸੀ ਫਾਰ ਸੇਲ ਇੰਨ ਪੰਜਾਬ ਸਮੇਤ ਗਿ੍ਰਫਤਾਰ ਕੀਤਾ ਗਿਆ। ਜਿਸ ਦੇ ਖਿਲਾਫ ਥਾਣਾ ਸਿਟੀ ਰਾਜਪੁਰਾ ਵਿਖੇ ਐਕਸਾਈਜ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਦੋਨਾ ਕੇਸਾਂ ਵਿਚ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਨਾ ਦੇ ਬੈਕ ਵਰਡ ਅਤੇ ਫਾਰਵਰਡ �ਿਕ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਮਾਮਲੇ ਵਿਚ ਕਿਸੇ ਹੋਰ ਦੀ ਸਮੂਲੀਅਤ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related Post